Latest News
ਮੀਡੀਆ ਨੂੰ ਸਿਰਫ ਤਬਰੇਜ਼ ਹੀ ਯਾਦ ਆਉਂਦਾ : ਸਾਕਸ਼ੀ ਮਹਾਰਾਜ

Published on 07 Jul, 2019 10:36 AM.


ਨਵੀਂ ਦਿੱਲੀ : ਯੂ.ਪੀ. ਦੇ ਉਨਾਓ ਤੋਂ ਸਾਂਸਦ ਸਾਕਸ਼ੀ ਮਹਾਰਾਜ ਨੇ ਕਿਹਾ ਹੈ ਕਿ ਮੀਡੀਆ ਨੂੰ ਤਬਰੇਜ਼ ਅਨਸਾਰੀ ਯਾਦ ਆਉਂਦਾ ਹੈ ਪਰ ਜਦੋਂ ਸੈਂਕੜੇ ਹਿੰਦੂ ਮਾਰ ਦਿੱਤੇ ਜਾਂਦੇ ਹਨ ਤਾਂ ਯਾਦ ਨਹੀਂ ਆਉਂਦੇ। ਮੀਡੀਆ ਨੇ ਝਾਰਖੰਡ ਦੇ ਜਮਸ਼ੇਦਪੁਰ ਜ਼ਿਲ੍ਹੇ ਵਿਚ ਭੀੜ ਵੱਲੋਂ ਤਬਰੇਜ਼ ਨੂੰ ਕੁੱਟ ਕੁੱਟ ਕੇ ਮਾਰ ਦੇਣ ਸੰਬੰਧੀ ਉਨ੍ਹਾ ਨੂੰ ਸਵਾਲ ਕੀਤਾ ਸੀ।
ਸਾਕਸ਼ੀ ਨੇ ਇਹ ਵੀ ਕਿਹਾ ਕਿ ਕਸ਼ਮੀਰ ਵਿਚ ਫੌਜੀਆਂ ਨਾਲ ਕੀ ਹੋ ਰਿਹਾ ਹੈ, ਇਹ ਤੁਹਾਨੂੰ ਯਾਦ ਨਹੀਂ ਆਉਂਦਾ। ਦਿੱਲੀ ਦੇ ਚਾਂਦਨੀ ਚੌਕ ਵਿਚ ਮੰਦਰ ਤੋੜ ਦਿੱਤਾ ਗਿਆ, ਉਹ ਦਿਖਾਈ ਨਹੀਂ ਦਿੱਤਾ। ਦੇਸ਼ ਵਿਚ ਨਿੱਕੀਆਂ-ਨਿੱਕੀਆਂ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਹਨ, ਉਹ ਦਿਖਾਈ ਨਹੀਂ ਦਿੰਦਾ। ਸਿਰਫ ਤਬਰੇਜ਼ ਅਨਸਾਰੀ ਦੀ ਹੀ ਗੱਲ ਕਰਦੇ ਹੋ। ਹਿੰਦੁਸਤਾਨ ਵਿਚ ਹੋਰ ਵੀ ਲੋਕ ਰਹਿੰਦੇ ਹਨ, ਉਨ੍ਹਾਂ ਬਾਰੇ ਕਿਉਂ ਕੁਝ ਨਹੀਂ ਪੁੱਛਦੇ ਤੁਸੀਂ?

207 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper