Latest News
ਵਾਜਪਾਈ ਦੀ ਯੋਜਨਾ ਲਈ ਮੋਦੀ ਸਰਕਾਰ ਨੇ ਬੱਜਟ 'ਚ ਰੱਖੇ ਇਕ ਲੱਖ ਰੁਪਏ

Published on 07 Jul, 2019 10:39 AM.


ਨਵੀਂ ਦਿੱਲੀ : ਮੋਦੀ ਸਰਕਾਰ ਦਾ ਬੱਜਟ ਭਲੇ ਹੀ 27.86 ਲੱਖ ਕਰੋੜ ਰੁਪਏ ਦਾ ਹੋਵੇ ਪਰ ਇਸ ਵਿਚ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਵੱਲੋਂ ਸ਼ੁਰੂ ਕੀਤੀ ਗਈ 'ਨਦੀ ਜੋੜੋ' ਯੋਜਨਾ ਲਈ ਸਿਰਫ ਇਕ ਲੱਖ ਰੁਪਏ ਰੱਖੇ ਗਏ ਹਨ। ਬੱਜਟ ਵਿਚ ਖਰਚ ਸੰਬੰਧੀ ਦਸਤਾਵੇਜ਼ ਮੁਤਾਬਕ ਨਦੀਆਂ ਨੂੰ ਆਪਸ ਵਿਚ ਜੋੜਨ ਦੀ ਯੋਜਨਾ ਦੀ ਮੱਦ ਵਿਚ ਇਕ ਲੱਖ ਰੁਪਏ ਦਾ ਜ਼ਿਕਰ ਹੈ। ਨਦੀ ਜੋੜੋ ਦਾ ਵਿਚਾਰ ਸਭ ਤੋਂ ਪਹਿਲਾਂ 1858 ਵਿਚ ਬ੍ਰਿਟਿਸ਼ ਇਰੀਗੇਸ਼ਨ ਇੰਜੀਨੀਅਰ ਸਰ ਆਰਥਰ ਥਾਮਸ ਕਾਟਨ ਨੇ ਦਿੱਤਾ ਸੀ। ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ਨੇ ਨਦੀਆਂ ਨੂੰ ਜੋੜਨ ਦੀ ਦਿਸ਼ਾ ਵਿਚ ਅਹਿਮ ਪਹਿਲ ਕੀਤੀ ਸੀ। 2014 ਵਿਚ ਮੋਦੀ ਸਰਕਾਰ ਨੇ ਇਸ ਕੰਮ ਨੂੰ ਅੱਗੇ ਵਧਾਇਆ ਪਰ ਖਾਸ ਪ੍ਰਗਤੀ ਨਹੀਂ ਹੋਈ।
ਵਾਜਪਾਈ ਦੇ ਦੌਰ ਵਿੱਚ ਮੱਧ ਪ੍ਰਦੇਸ਼ ਦੇ ਵੇਲੇ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਦੀਆਂ ਜੋੜਨ ਲਈ ਬਹੁਤ ਜ਼ੋਰ ਲਾਇਆ ਸੀ।

206 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper