Latest News
ਸਾਰੀ ਏਅਰ ਇੰਡੀਆ ਵੇਚਣ ਦੀ ਤਿਆਰੀ

Published on 07 Jul, 2019 10:40 AM.


ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਕਰਜ਼ ਵਿਚ ਡੁੱਬੀ ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੂੰ ਵੇਚਣ ਲਈ ਨਵੇਂ ਸਿਰਿਓਂ ਵਿਚਾਰ ਸ਼ੁਰੂ ਕਰ ਦਿੱਤਾ ਹੈ। ਨਵੀਂ ਯੋਜਨਾ ਤਹਿਤ ਸਰਕਾਰ ਏਅਰ ਇੰਡੀਆ ਦੀ 100 ਫੀਸਦੀ ਹਿੱਸੇਦਾਰੀ ਵੇਚ ਸਕਦੀ ਹੈ, ਹਾਲਾਂਕਿ ਅੰਤਿਮ ਫੈਸਲਾ ਮੰਤਰੀਆਂ ਦੇ ਗਰੁੱਪ ਨੇ ਲੈਣਾ ਹੈ। ਨਿਵੇਸ਼ ਤੇ ਜਨਤਕ ਸੰਪਤੀ ਪ੍ਰਬੰਧਨ ਦੇ ਸੈਕਟਰੀ ਅਤਾਨੂ ਚੱਕਰਵਰਤੀ ਨੇ ਦੱਸਿਆ ਹੈ, ''ਸਰਕਾਰ ਦੀ ਸੋਚ ਹੈ ਕਿ ਜੇ ਨਿਵੇਸ਼ਕ ਕੰਪਨੀ ਦੀ ਪੂਰੀ ਹਿੱਸੇਦਾਰੀ ਖਰੀਦਣਾ ਚਾਹੁੰਦੇ ਤਾਂ ਠੀਕ ਹੈ। ਪਰ ਮੈਂ ਇਸ ਬਾਰੇ ਉਦੋਂ ਦੱਸਾਂਗਾ, ਜਦੋਂ ਇਸ 'ਤੇ ਫੈਸਲਾ ਲੈ ਲਿਆ ਜਾਵੇਗਾ। ਮੈਂ ਨਿੱਜੀ ਤੌਰ 'ਤੇ ਇਸ ਵਿਚ ਸਰਕਾਰ ਵੱਲੋਂ ਕੋਈ ਅੜਿੱਕਾ ਨਹੀਂ ਦੇਖਦਾ।'' ਏਅਰਲਾਈਨ ਨੂੰ ਪਿਛਲੇ ਸਾਲ ਵੇਚਣ ਦੀ ਮੁਹਿੰਮ ਨਾਕਾਮ ਰਹਿਣ ਦੇ ਬਾਅਦ ਸਰਕਾਰ ਹੁਣ ਫਿਰ ਸਰਗਰਮ ਹੋਈ ਹੈ। ਨੀਤੀ ਆਯੋਗ ਨੇ ਪੂਰੀ ਹਿੱਸੇਦਾਰੀ ਵੇਚਣ ਦਾ ਸੁਝਾਅ ਦਿੱਤਾ ਸੀ, ਪਰ ਸਰਕਾਰ ਨੇ ਇਕ ਰਣਨੀਤਕ ਨਿਵੇਸ਼ਕ ਨੂੰ 74 ਫੀਸਦੀ ਹਿੱਸੇਦਾਰੀ ਵੇਚਣ ਦੀ ਪੇਸ਼ਕਸ਼ ਕੀਤੀ ਸੀ, ਜੋ ਇਸ ਦੇ ਨਾ ਵਿਕਣ ਦਾ ਵੱਡਾ ਕਾਰਨ ਬਣੀ ਦੱਸੀ ਗਈ ਸੀ। ਇਸ ਲਈ ਹੁਣ ਸਰਕਾਰ ਨੇ 100 ਫੀਸਦੀ ਹਿੱਸੇਦਾਰੀ ਵੇਚਣ ਦਾ ਫੈਸਲਾ ਕੀਤਾ ਹੈ। ਸਰਕਾਰ ਇਸਨੂੰ ਚਾਲੂ ਮਾਲੀ ਸਾਲ ਵਿਚ ਵੇਚ ਦੇਣਾ ਚਾਹੁੰਦੀ ਹੈ। ਚੱਕਰਵਰਤੀ ਨੇ ਕਿਹਾ, ''ਅਸੀਂ ਹੁਣ ਇਸ ਕੰਮ ਨੂੰ ਛੇਤੀ ਤੋਂ ਛੇਤੀ ਸਿਰੇ ਲਾਉਣਾ ਚਾਹੁੰਦੇ ਹਾਂ ਤੇ ਬਹੁਤ ਸਾਰਾ ਕਾਗਜ਼ੀ ਕੰਮ ਕਰ ਲਿਆ ਗਿਆ ਹੈ।''

217 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper