Latest News
ਕਰਨਾਟਕ ਸਰਕਾਰ ਬਚਾਉਣ ਲਈ ਸਾਰੇ ਮੰਤਰੀਆਂ ਵੱਲੋਂ ਅਸਤੀਫ਼ੇ

Published on 08 Jul, 2019 11:08 AM.


ਬੇਂਗਲੁਰੂ : ਕਰਨਾਟਕ ਵਿਚ ਕੁਲੀਸ਼ਨ ਸਰਕਾਰ ਬਚਾਉਣ ਲਈ ਕਾਂਗਰਸ ਦੇ ਸਾਰੇ 21 ਤੇ ਜਨਤਾ ਦਲ (ਸੈਕੂਲਰ) ਦੇ ਸਾਰੇ 7 ਮੰਤਰੀਆਂ ਨੇ ਸੋਮਵਾਰ ਅਸਤੀਫੇ ਦੇ ਦਿੱਤੇ, ਤਾਂ ਕਿ ਬਾਗੀਆਂ ਨੂੰ ਵਜ਼ੀਰੀਆਂ ਪੇਸ਼ ਕਰਕੇ ਮਨਾਇਆ ਜਾ ਸਕੇ। ਇਸੇ ਦੌਰਾਨ ਮੁੱਖ ਮੰਤਰੀ ਐੱਚ ਡੀ ਕੁਮਾਰਸਵਾਮੀ ਪੂਰੀ ਤਰ੍ਹਾਂ ਆਸ਼ਾਵਾਦੀ ਹਨ ਕਿ ਉਨ੍ਹਾ ਦੀ ਸਰਕਾਰ ਡਿਗੇਗੀ ਨਹੀਂ।
ਦੂਜੇ ਪਾਸੇ ਆਜ਼ਾਦ ਵਿਧਾਇਕ ਤੇ ਮੰਤਰੀ ਨਾਗੇਸ਼ ਨੇ ਵੀ ਅਸਤੀਫਾ ਦੇ ਕੇ ਭਾਜਪਾ ਦੀ ਹਮਾਇਤ ਦੀ ਗੱਲ ਕਹੀ ਹੈ ਤੇ ਕਾਂਗਰਸ ਦੇ ਇਕ ਹੋਰ ਵਿਧਾਇਕ ਰਹੀਮ ਮੁਹੰਮਦ ਖਾਨ ਨੇ ਅਸੰਬਲੀ ਤੋਂ ਅਸਤੀਫਾ ਦੇਣ ਦੀ ਧਮਕੀ ਦਿੱਤੀ ਹੈ।
ਕਾਂਗਰਸ ਵਿਧਾਇਕ ਪਾਰਟੀ ਦੇ ਆਗੂ ਸਿੱਧਾਰਮਈਆ ਨੇ ਦੋਸ਼ ਲਾਇਆ ਹੈ ਕਿ ਭਾਜਪਾ ਮੁੰਬਈ ਵਿਚ ਠਹਿਰੇ ਵਿਧਾਇਕਾਂ ਨੂੰ ਧਮਕਾਉਣ ਲਈ ਇਨਕਮ ਟੈਕਸ ਵਿਭਾਗ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵਰਤ ਰਹੀ ਹੈ। ਉਨ੍ਹਾ ਕਿਹਾ ਕਿ ਕਾਂਗਰਸ ਦੇ ਮੰਤਰੀਆਂ ਨੇ ਇਸ ਕਰਕੇ ਅਸਤੀਫੇ ਦਿੱਤੇ ਹਨ ਤਾਂ ਕਿ ਬਾਗੀਆਂ ਨੂੰ ਮੰਤਰੀ ਬਣਾਇਆ ਜਾ ਸਕੇ। ਉਨ੍ਹਾ ਕਿਹਾ ਕਿ ਸਰਕਾਰ ਉਲਟਾਉਣ ਦੀ ਛੇਵੀਂ ਕੋਸ਼ਿਸ਼ ਵਿਚ ਵੀ ਭਾਜਪਾ ਨਾਕਾਮ ਰਹੇਗੀ। ਨਰਿੰਦਰ ਮੋਦੀ ਤੇ ਅਮਿਤ ਸ਼ਾਹ ਡਿਕਟੇਟਰਾਂ ਵਾਲਾ ਸਲੂਕ ਕਰ ਰਹੇ ਹਨ। ਉਹ ਇਸ ਦੇਸ਼ ਦੇ ਗ਼ਦਾਰ ਹਨ। ਆਰ ਐੱਸ ਅੱੈਸ ਨੇ ਆਜ਼ਾਦੀ ਦੀ ਲਹਿਰ ਦਾ ਸਤਿਕਾਰ ਨਹੀਂ ਕੀਤਾ ਤੇ ਭਾਜਪਾ ਸੰਵਿਧਾਨ ਦਾ ਸਤਿਕਾਰ ਨਹੀਂ ਕਰ ਰਹੀ। ਇਹ ਜਾਲ੍ਹੀ ਕੌਮਪ੍ਰਸਤ ਹਨ, ਜਿਨ੍ਹਾਂ ਦਾ ਉਦੇਸ਼ ਭਾਰਤ ਦੀ ਏਕਤਾ ਨੂੰ ਤੋੜਨਾ ਹੈ।
ਬਾਗੀ ਵਿਧਾਇਕਾਂ ਦਾ ਖੂਬ ਖਿਆਲ ਰੱਖ ਰਹੀ ਭਾਜਪਾ : ਇਥੇ ਜਿਸ ਫਾਈਵ ਸਟਾਰ ਹੋਟਲ 'ਚ ਕਰਨਾਟਕ ਦੇ ਬਾਗੀ ਵਿਧਾਇਕ ਠਹਿਰੇ ਹੋਏ ਹਨ, ਉਥੇ ਭਾਜਪਾ ਉਨ੍ਹਾਂ ਦਾ ਪੂਰਾ ਖਿਆਲ ਰੱਖ ਰਹੀ ਹੈ। ਭਾਜਪਾ ਨੇਤਾ ਜਤਿਨ ਦੇਸਾਈ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੋਮਵਾਰ ਸਵੇਰੇ ਹੋਟਲ 'ਚ ਨਾਸ਼ਤੇ ਤੋਂ ਬਾਅਦ ਕਈ ਵਿਧਾਇਕ ਸਿੱਧੀ ਵਿਨਾਇਕ ਮੰਦਰ ਦੇ ਦਰਸ਼ਨ ਕਰਨ ਪਹੁੰਚੇ। ਕਈ ਵਿਧਾਇਕਾਂ ਨੇ ਜਤਿਨ ਨੂੰ ਸ਼ਿਰੜੀ ਦਰਸ਼ਨ ਦੀ ਵੀ ਇੱਛਾ ਪ੍ਰਗਟਾਈ।

186 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper