Latest News
ਇਸਰੋ ਨੇ ਲਾਂਚਿੰਗ ਤੋਂ ਪਹਿਲਾਂ ਜਾਰੀ ਕੀਤੀਆਂ ਚੰਦਰਯਾਨ-2 ਦੀਆਂ ਤਸਵੀਰਾਂ

Published on 08 Jul, 2019 11:11 AM.


ਨਵੀਂ ਦਿੱਲੀ : 15 ਜੁਲਾਈ ਦੀ ਰਾਤ ਨੂੰ ਜਦ ਦੇਸ਼ ਗੂੜੀ ਨੀਂਦ 'ਚ ਸੁੱਤਾ ਹੋਵੇਗਾ ਤਾਂ ਚੰਦਰਯਾਨ-2 ਚੰਦ ਵੱਲ ਵੱਧ ਚੁੱਕਿਆ ਹੋਵੇਗਾ। ਇਹ ਧਰਤੀ ਤੋਂ ਚੰਦਰਮਾ ਵੱਲ ਸ੍ਰੀਹਰੀਕੋਟਾ ਤੋਂ ਰਵਾਨਾ ਹੋਵੇਗਾ। ਹੁਣ ਇਸਰੋ ਨੇ ਚੰਦਰਯਾਨ-2 ਦੀ ਲਾਚਿੰਗ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਆਪਣੇ ਵੈੱਬਸਾਈਟ 'ਤੇ ਚੰਦਰਯਾਨ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਚੰਦਰਯਾਨ-2 ਚੰਦ ਦੇ ਦੱਖਣੀ ਹਿੱਸੇ 'ਤੇ ਉਤਰੇਗਾ, ਜਿੱਥੇ ਅੱਜ ਤੱਕ ਕਿਸੇ ਨੇ ਲੈਡਿੰਗ ਨਹੀਂ ਕੀਤੀ। ਨਾਲ ਹੀ ਇਹ ਪਹਿਲਾਂ ਇਸ ਤਰ੍ਹਾਂ ਦਾ ਉਪਗ੍ਰਹਿ ਮਿਸ਼ਨ ਹੋਵੇਗਾ, ਜਿਸ ਦੀ ਕਮਾਂਡ ਦੋ ਔਰਤਾਂ, ਪ੍ਰੋਜੈਕਟ ਡਾਇਰੈਕਟਰ ਐੱਮ ਵਨੀਤਾ ਅਤੇ ਮਿਸ਼ਨ ਡਾਇਰੈਕਟਰ ਰਿਤੂ ਕਰੀਧਾਲ ਦੇ ਕੋਲ ਹੈ। ਚੰਦਰਯਾਨ-2 ਦੇ ਤਿੰਨ ਹਿੱਸੇ ਹਨ, ਜਿਨ੍ਹਾਂ ਦੇ ਨਾਂਅ ਆਰਬਿਟ, ਲੈਂਡਰ (ਵਿਕਰਮ) ਅਤੇ ਰੋਵਰ (ਪ੍ਰਗਿਆਨ) ਹੈ। ਇਸ ਪ੍ਰੋਜੈਕਟ ਦੀ ਲਾਗਤ 800 ਕਰੋੜ ਰੁਪਏ ਹੈ।

205 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper