Latest News
ਪ੍ਰੇਮਿਕਾ ਨੂੰ ਮਿਲਣ ਖਿੜਕੀ ਰਾਹੀਂ ਜਾ ਰਹੇ ਨੌਜਵਾਨ ਦੀ ਡਿੱਗ ਕੇ ਮੌਤ

Published on 11 Jul, 2019 11:32 AM.


ਮੁੰਬਈ : ਪ੍ਰੇਮਿਕਾ ਨੂੰ ਮਿਲਣ 9ਵੀਂ ਮੰਜ਼ਲ 'ਤੇ ਕਮਰੇ 'ਚ ਖਿੜਕੀ ਦੇ ਰਸਤੇ ਜਾਣ ਦੀ ਕੋਸ਼ਿਸ਼ ਕਰ ਰਹੇ ਇੱਕ ਨੌਜਵਾਨ ਦੀ ਪੈਰ ਤਿਲਕਣ 'ਤੇ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਮੁੰਬਈ ਦੇ ਅਗਿਰਪਾੜਾ ਦੇ ਨਾਇਰ ਹਸਪਤਾਲ ਦੇ ਕੋਲ ਇੱਕ 15 ਮੰਜ਼ਲਾ ਇਮਾਰਤ ਦੀ ਹੈ। ਇਮਾਰਤ ਦੇ ਚੌਕੀਦਾਰ ਨੇ ਸਵੇਰੇ ਕਰੀਬ 2.30 ਵਜੇ ਖੂਨ ਨਾਲ ਲੱਥਪੱਥ ਲਾਸ਼ ਨੂੰ ਦੇਖਿਆ। ਪੁਲਸ ਨੇ ਐਕਸੀਡੈਂਟਲ ਡੈੱਥ ਦਾ ਕੇਸ ਦਰਜ ਕੀਤਾ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਨੌਜਵਾਨ ਬਿਹਾਰ ਤੋਂ ਆਇਆ ਸੀ ਅਤੇ ਉਹ ਆਪਣੇ ਮਾਮੇ ਨਾਲ ਜਿਸ ਇਮਾਰਤ 'ਚ ਰਹਿ ਰਿਹਾ ਸੀ, ਉਸ 'ਚ ਰਹਿਣ ਵਾਲੀ 24 ਸਾਲਾ ਮਹਿਲਾ ਨਾਲ ਉਸ ਦੇ ਪ੍ਰੇਮ ਸੰਬੰਧ ਸਨ। ਇੱਕ ਵਾਰ ਉਸ ਦੇ ਮਾਮੇ ਨੇ ਉਸ ਨੂੰ ਮਹਿਲਾ ਦੇ ਘਰ ਤੋਂ ਨਿਕਲਦੇ ਦੇਖ ਲਿਆ ਤਾਂ ਡਰ ਕੇ ਉਸ ਨੇ ਦਰਵਾਜ਼ੇ ਦੀ ਜਗ੍ਹਾ ਖਿੜਕੀ ਤੋਂ ਆਉਣਾ-ਜਾਣਾ ਸ਼ੁਰੂ ਕਰ ਦਿੱਤਾ। ਉਹ ਬੀਤੇ ਮੰਗਲਵਾਰ ਰਾਤ ਫਿਰ ਮਹਿਲਾ ਨੂੰ ਮਿਲਣ ਖਿੜਕੀ ਦੇ ਰਸਤੇ ਗਿਆ, ਪਰ ਉਸ ਦੇ ਪਤੀ ਨੂੰ ਘਰ ਦੇਖ ਕੇ ਉਹ ਵਾਪਸ ਆ ਗਿਆ। ਹਾਲਾਂਕਿ, ਬਾਰਸ਼ ਕਾਰਨ ਖਿੜਕੀ ਗਿੱਲੀ ਸੀ, ਜਿਸ ਕਾਰਨ ਉਹ 9ਵੀਂ ਮੰਜ਼ਲ ਤੋਂ ਥੱਲੇ ਡਿੱਗ ਪਿਆ। ਮਹਿਲਾ ਨੇ ਦੱਸਿਆ ਕਿ ਉਸ ਨੇ ਕੁਝ ਥੱਲੇ ਡਿੱਗਣ ਦੀ ਆਵਾਜ਼ ਸੁਣੀ, ਪਰ ਪਤੀ ਦੇ ਡਰ ਕਾਰਨ ਉਸ ਨੇ ਪੱਕਾ ਨਹੀਂ ਕੀਤਾ ਕਿ ਕੀ ਸੀ। ਰਾਤ ਕਰੀਬ 2.30 ਵਜੇ ਚੌਕੀਦਾਰ ਉਥੋਂ ਨਿਕਲਿਆ ਤਾਂ ਉਸ ਨੇ ਲਾਸ਼ ਦੇਖੀ। ਚੌਕੀਦਾਰ ਨੇ ਲੜਕੇ ਦੇ ਦੋਸਤਾਂ ਨੂੰ ਦੱਸਿਆ ਅਤੇ ਪੁਲਸ ਨੂੰ ਸੂਚਨਾ ਦਿੱਤੀ। ਉਸ ਦੇ ਦੋਸਤ ਨੇ ਨੌਜਵਾਨ ਦੇ ਮਾਮੇ ਨੂੰ ਫੋਨ 'ਤੇ ਸੂਚਨਾ ਦਿੱਤੀ। ਨਾਇਰ ਹਸਪਤਾਲ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਦੱਸਿਆ ਕਿ ਨੌਜਵਾਨ ਇੱਕ ਪ੍ਰਾਈਵੇਟ ਕਲੀਨਿਕ 'ਚ ਲੈਬ ਅਸਿਸਟੈਂਟ ਦੇ ਤੌਰ 'ਦੇ ਕੰਮ ਕਰਦਾ ਸੀ।

117 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper