Latest News
ਰੇਲ ਗੱਡੀਆਂ ਦੀ ਆਹਮੋ-ਸਾਹਮਣੀ ਟੱਕਰ 'ਚ 14 ਮੌਤਾਂ, 79 ਜ਼ਖ਼ਮੀ

Published on 11 Jul, 2019 11:33 AM.


ਲਾਹੌਰ (ਨਵਾਂ ਜ਼ਮਾਨਾ ਸਰਵਿਸ)-ਪਾਕਿਸਤਾਨ ਦੇ ਪੰਜਾਬ ਸੂਬੇ 'ਚ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਯਾਤਰੀ ਰੇਲ ਗੱਡੀ ਵੀਰਵਾਰ ਨੂੰ ਇੱਕ ਮਾਲ ਗੱਡੀ ਨਾਲ ਟਕਰਾਅ ਗਈ। ਇਸ ਵੱਡੇ ਹਾਦਸੇ 'ਚ ਘੱਟੋ 14 ਲੋਕਾਂ ਦੀ ਮੌਤ ਹੋ ਗਈ ਅਤੇ 79 ਲੋਕ ਜ਼ਖ਼ਮੀ ਹੋ ਗਏ। ਰੇਡੀਓ ਪਾਕਿਸਤਾਨ ਦੀ ਖ਼ਬਰ ਮੁਤਾਬਿਕ ਕਵੇਟਾ ਜਾਣ ਵਾਲੀ 'ਅਕਬਰ ਐੱਕਸਪ੍ਰੈੱਸ' ਨੇ ਪੰਜਾਬ ਸੂਬੇ ਦੇ ਸਾਦਿਕਾਬਾਦ ਤਹਿਸੀਲ 'ਚ ਕਲਹਰ ਰੇਲਵੇ ਸਟੇਸ਼ਨ 'ਤੇ ਖੜੀ ਮਾਲ ਗੱਡੀ ਨੂੰ ਟੱਕਰ ਮਾਰੀ। ਮਾਲ ਗੱਡੀ ਰੇਲਵੇ ਲਾਈਨ 'ਤੇ ਖੜੀ ਸੀ, ਜਦ ਤੇਜ਼ ਰਫ਼ਤਾਰ ਆ ਰਹੀ ਯਾਤਰੀ ਰੇਲ ਗੱਡੀ ਮੁੱਖ ਲਾਈਨ 'ਤੇ ਚੱਲਣ ਦੀ ਬਜਾਏ ਗਲਤ ਟਰੈਕ 'ਤੇ ਚੱਲਣ ਲੱਗੀ। ਰਹੀਮਯਾਰ ਖਾਨ ਦੇ ਜ਼ਿਲ੍ਹਾ ਪੁਲਸ ਅਧਿਕਾਰੀ ਉਮਰ ਸਲਾਮਤ ਨੇ ਦੱਸਿਆ ਕਿ ਮ੍ਰਿਤਕਾਂ 'ਚ ਇੱਕ ਮਹਿਲਾ ਅਤੇ ਅੱਠ ਮਰਦ ਸ਼ਾਮਲ ਹਨ, ਜਦਕਿ ਜ਼ਖ਼ਮੀਆਂ 'ਚ ਔਰਤਾਂ ਅਤੇ 11 ਬੱਚੇ ਸ਼ਾਮਲ ਹਨ। ਪੁਲਸ ਨੇ ਦੱਸਿਆ ਕਿ ਹਾਦਸੇ 'ਚ 'ਅਕਬਰ ਐੱਕਸਪ੍ਰੈੱਸ' ਦਾ ਇੰਜਣ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਤਿੰਨ ਬੋਗੀਆਂ ਵੀ ਬੁਰੀ ਤਰ੍ਹਾਂ ਨਕਸਾਨੀਆਂ ਗਈਆਂ। ਜ਼ਖ਼ਮੀਆਂ ਨੂੰ ਸਾਦਿਕਾਬਾਦ ਅਤੇ ਰਹੀਮਯਾਰ ਖਾਨ ਦੇ ਨੇੜਲੇ ਹਸਪਤਾਲਾਂ 'ਚ ਭਰਤੀ ਕਰਾਇਆ ਗਿਆ ਹੈ। ਉਥੇ ਐਮਰਜੈਂਸੀ ਸਥਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ। ਰੇਲ ਗੱਡੀ 'ਚੋਂ ਇੱਕ ਬੱਚੇ ਅਤੇ ਇੱਕ ਵਿਅਕਤੀ ਨੂੰ ਬਚਾਇਆ ਗਿਆ। ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਰਾਸ਼ਟਰਪਤੀ ਆਰਿਫ ਅਲਵੀ ਨੇ ਹਾਦਸੇ 'ਚ ਮਾਰੇ ਲੋਕਾਂ ਪ੍ਰਤੀ ਦੁੱਖ ਪ੍ਰਗਟਾਇਆ ਹੈ। ਰੇਲ ਮੰਤਰੀ ਸ਼ੇਖ ਰਸ਼ੀਦ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

90 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper