Latest News
ਦਲਿਤ ਨਾਲ ਲਵ ਮੈਰਿਜ ਕਰਾਉਣ 'ਤੇ ਭਾਜਪਾ ਵਿਧਾਇਕ ਦੀ ਬੇਟੀ ਨੇ ਪਿਤਾ ਤੋਂ ਜਾਨ ਨੂੰ ਖ਼ਤਰਾ ਦੱਸਿਆ

Published on 11 Jul, 2019 11:34 AM.


ਬਰੇਲੀ (ਨਵਾਂ ਜ਼ਮਾਨਾ ਸਰਵਿਸ)
ਯੂ ਪੀ ਦੇ ਬਰੇਲੀ ਜ਼ਿਲ੍ਹੇ ਤੋਂ ਭਾਜਪਾ ਵਿਧਾਇਕ ਰਾਜੇਸ਼ ਮਿਸ਼ਰਾ 'ਤੇ ਖੁਦ ਉਨ੍ਹਾ ਦੀ ਪੁੱਤਰੀ ਸਾਕਸ਼ੀ ਨੇ ਧਮਕਾਉਣ ਅਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਸਾਕਸ਼ੀ ਨੇ ਕਿਹਾ ਕਿ ਉਸ ਨੇ ਇੱਕ ਦਲਿਤ ਲੜਕੇ ਅਜਿਤੇਸ਼ ਕੁਮਾਰ ਨਾਲ ਲਵ ਮੈਰਿਜ ਕਰਵਾਈ ਹੈ। ਇਸ ਲਈ ਉਸ ਦੇ ਪਿਤਾ ਰਾਜੇਸ਼ ਮਿਸ਼ਰਾ ਅਤੇ ਉਨ੍ਹਾ ਦੇ ਸਮਰੱਥਕ ਉਨ੍ਹਾਂ ਦੇ ਪਿੱਛੇ ਪਏ ਹੋਏ ਹਨ। ਇਹੀ ਨਹੀਂ, ਪਤੀ ਦੇ ਪਰਵਾਰ ਨੂੰ ਵੀ ਧਮਕਾ ਰਹੇ ਹਨ।
ਸੋਸ਼ਲ ਮੀਡੀਆ 'ਤੇ ਦੋ ਵੀਡੀਓ ਵਾਇਰਲ ਹੋ ਰਹੀਆਂ ਹਨ। ਪਹਿਲੀ ਵੀਡੀਓ 'ਚ ਸਾਕਸ਼ੀ ਆਪਣੇ ਪਤੀ ਅਜਿਤੇਸ਼ ਨਾਲ ਹੈ। ਸਾਕਸ਼ੀ ਨੇ ਕਿਹਾ ਕਿ ਉਨ੍ਹਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਹੈ, ਜਿਸ ਤੋਂ ਬਾਅਦ ਪਰਵਾਰ ਦੇ ਲੋਕ ਉਸ ਦੇ ਪਿੱਛੇ ਪਏ ਹੋਏ ਹਨ।
ਸਾਕਸ਼ੀ ਨੇ ਕਿਹਾ ਕਿ ਜੇਕਰ ਅਸੀਂ ਉਨ੍ਹਾਂ ਦੇ ਹੱਥ ਆ ਗਏ ਤਾਂ ਉਹ ਸਾਨੂੰ ਪੱਕਾ ਮਾਰ ਦੇਣਗੇ। ਦੂਜੇ ਵੀਡੀਓ 'ਚ ਸਾਕਸ਼ੀ ਆਪਣੇ ਪਿਤਾ ਨੂੰ ਕਹਿ ਰਹੀ ਹੈ, 'ਮੈਂ ਸੰਧੂਰ ਫੈਸ਼ਨ 'ਚ ਨਹੀਂ ਲਾਇਆ। ਮੈਂ ਸੱਚਮੁੱਚ ਵਿਆਹ ਕਰਵਾਇਆ ਹੈ। ਮੇਰੇ ਪਤੀ ਦੇ ਪਰਵਾਰ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ। ਤੁਸੀਂ ਰਾਜਨੀਤੀ ਕਰੋ, ਆਪਣੀ ਸੋਚ ਬਦਲੋ ਅਤੇ ਮੈਨੂੰ ਆਜ਼ਾਦ ਰਹਿਣ ਦਿਓ। ਬਰੇਲੀ ਦੇ ਸਾਂਸਦ ਵਿਧਾਇਕ ਅਤੇ ਮੰਤਰੀ ਜੋ ਮੇਰੇ ਪਿਤਾ ਦਾ ਸਹਿਯੋਗ ਕਰ ਰਹੇ ਹਨ, ਉਹ ਬੰਦ ਕਰਨ।'
ਸਾਕਸ਼ੀ ਨੇ ਪੁਲਸ ਤੋਂ ਵੀ ਸੁਰੱਖਿਆ ਦੀ ਅਪੀਲ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਾਕਸ਼ੀ ਨੇ ਪੁਲਸ ਦੇ ਇੱਕ ਆਲ੍ਹਾ ਅਧਿਕਾਰੀ ਨਾਲ ਫੋਨ 'ਤੇ ਗੱਲ ਕਰਕੇ ਸੁਰੱਖਿਆ ਮੰਗੀ, ਪਰ ਜਦ ਉਨ੍ਹਾਂ ਸਥਾਨ ਪੁੱਛਿਆ ਤਾਂ ਉਸ ਨੇ ਸਾਂਝਾ ਕਰਨ ਤੋਂ ਇਨਕਾਰ ਕਰ ਦਿੱਤਾ। ਪੁਲਸ ਮਾਮਲੇ ਦੀ ਪੜਤਾਲ ਕਰ ਰਹੀ ਹੈ।
ਉਧਰ ਵਿਧਾਇਕ ਨੇ ਇਸ ਮਾਮਲੇ 'ਚ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐੱਸ ਐੱਸ ਪੀ ਨਾਲ ਉਨ੍ਹਾ ਦੇ ਸੀ ਯੂ ਜੀ ਨੰਬਰ 'ਤੇ ਸੰਪਰਕ ਕੀਤਾ ਗਿਆ ਤਾਂ ਫੋਨ ਉਨ੍ਹਾ ਦੇ ਪੀ ਆਰ ਓ ਨੇ ਚੁੱਕਿਆ ਅਤੇ ਮੀਟਿੰਗ 'ਚ ਰੁੱਝੇ ਹੋਣ ਦਾ ਹਵਾਲਾ ਦਿੱਤਾ।

138 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper