Latest News
ਜੇਠਵਾ ਕਤਲ ਕੇਸ : ਸਾਬਕਾ ਭਾਜਪਾ ਐੱਮ ਪੀ ਸਮੇਤ 7 ਨੂੰ ਉਮਰ ਕੈਦ

Published on 11 Jul, 2019 11:35 AM.


ਅਹਿਮਦਾਬਾਦ (ਨਵਾਂ ਜ਼ਮਾਨਾ ਸਰਵਿਸ)
ਗੁਜਰਾਤ ਦੇ ਆਰ ਟੀ ਆਈ ਕਾਰਕੁਨ ਅਮਿਤ ਜੇਠਵਾ ਹੱਤਿਆ ਕਾਂਡ 'ਚ ਸੀ ਬੀ ਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਭਾਜਪਾ ਦੇ ਸਾਬਕਾ ਸਾਂਸਦ ਦੀਨੂੰ ਸੋਲੰਕੀ ਅਤੇ 6 ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜੇਠਵਾ ਦੀ 20 ਜੁਲਾਈ 2010 ਨੂੰ ਗੁਜਰਾਤ ਹਾਈ ਕੋਰਟ ਦੇ ਬਾਹਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਪਹਿਲਾਂ ਸੀ ਬੀ ਆਈ ਕੋਰਟ ਨੇ ਦੀਨੂੰ ਸੋਲੰਕੀ ਅਤੇ 6 ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਜੇਠਵਾ ਨੇ ਗੀਰ ਵਣ ਖੇਤਰ 'ਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਦੇ ਚਲਦੇ ਗੁਜਰਾਤ ਹਾਈ ਕੋਰਟ ਦੇ ਬਾਹਰ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਸੀ ਬੀ ਆਈ ਵਿਸ਼ੇਸ਼ ਜਸਟਿਸ ਕੇ ਐਮ ਦਵੇ ਨੇ ਇਸ ਮਾਮਲੇ 'ਚ ਸਜ਼ਾ ਸੁਣਾਈ ਹੈ। ਅਪਰਾਧ ਸ਼ਾਖਾ ਦੁਆਰਾ ਸੋਲੰਕੀ ਨੂੰ ਕਲੀਨ ਚਿੱਟ ਦਿੱਤੇ ਜਾਣ ਤੋਂ ਬਾਅਦ ਗੁਜਰਾਤ ਹਾਈ ਕੋਰਟ ਨੇ ਜਾਂਚ ਕੇਂਦਰੀ ਏਜੰਸੀ ਨੂੰ ਸੌਂਪ ਦਿੱਤੀ ਸੀ। ਅਦਾਲਤ ਨੇ ਸਾਲ 2009 ਤੋਂ 2014 ਤੱਕ ਗੁਜਰਾਤ ਦੇ ਜੂਨਾਗੜ੍ਹ ਤੋਂ ਲੋਕ ਸਭਾ ਮੈਂਬਰ ਰਹਿ ਚੁੱਕੇ ਸੋਲੰਕੀ ਨੂੰ ਉਸ ਦੇ ਚਚੇਰੇ ਭਰਾ ਸ਼ਿਵ ਸੋਲੰਕੀ ਅਤੇ ਪੰਜ ਹੋਰਨਾਂ ਨਾਲ ਹੱਤਿਆ ਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤਾ। ਮਾਮਲੇ 'ਚ ਦੋਸ਼ੀ ਪਾਏ ਗਏ 5 ਹੋਰ ਦੋਸ਼ੀਆਂ 'ਚ ਸੈਲੇਸ਼ ਪੰਡਾਇਆ, ਬਹਾਦੁਰ ਸਿੰਘ ਵਡੇਰ, ਪੰਚੇਨ ਜੀ ਦੇਸਾਈ, ਸੰਜੈ ਚੌਹਾਨ ਅਤੇ ਉਦੈਜੀ ਠਾਕੁਰ ਹਨ।

110 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper