Latest News
ਇਹ ਮੇਰੇ ਪਿਤਾ ਜੀ ਵਾਲਾ ਰਾਹ ਨਹੀਂ : ਉੱਤਪਲ ਪਰੀਕਰ

Published on 11 Jul, 2019 11:36 AM.


ਨਵੀਂ ਦਿੱਲੀ : ਗੋਆ ਵਿਧਾਨ ਸਭਾ ਵਿਚ ਆਪੋਜ਼ੀਸ਼ਨ ਦੇ ਆਗੂ ਚੰਦਰਕਾਂਤ ਕਾਵਲੇਕਰ ਦੀ ਅਗਵਾਈ ਵਿਚ 10 ਕਾਂਗਰਸ ਵਿਧਾਇਕਾਂ ਦੇ ਬੁੱਧਵਾਰ ਭਾਜਪਾ ਵਿਚ ਸ਼ਾਮਲ ਹੋਣ 'ਤੇ ਮਰਹੂਮ ਮੁੱਖ ਮੰਤਰੀ ਮਨੋਹਰ ਪਰੀਕਰ ਦੇ ਬੇਟੇ ਉੱਤਪਲ ਪਰੀਕਰ ਨੇ ਕਿਹਾ ਹੈ ਕਿ ਉਨ੍ਹਾ ਦੇ ਪਿਤਾ ਜੀ ਦਾ ਇਹ ਰਾਹ ਨਹੀਂ ਸੀ। ਉਨ੍ਹਾ ਕਿਹਾ, 'ਮੇਰੇ ਪਿਤਾ ਜੀ ਨੇ ਜਿਹੜਾ ਰਾਹ ਚੁਣਿਆ ਸੀ, ਯਕੀਕਨ ਇਹ ਉਸ ਨਾਲੋਂ ਵੱਖਰਾ ਹੈ। 17 ਮਾਰਚ ਨੂੰ ਜਦ ਮੇਰੇ ਪਿਤਾ ਜੀ ਦਾ ਦੇਹਾਂਤ ਹੋਇਆ ਸੀ, ਉਸੇ ਦਿਨ ਮੈਨੂੰ ਪਤਾ ਲੱਗ ਗਿਆ ਸੀ ਕਿ ਉਨ੍ਹਾ ਵੱਲੋਂ ਚੁਣਿਆ ਰਾਹ ਖਤਮ ਹੋ ਗਿਆ, ਪਰ ਗੋਆ ਨੂੰ ਇਸ ਬਾਰੇ ਬੁੱਧਵਾਰ ਪਤਾ ਲੱਗਿਆ।' 10 ਕਾਂਗਰਸੀ ਵਿਧਾਇਕਾਂ ਦੇ ਆਉਣ ਨਾਲ ਗੋਆ ਦੀ 40 ਮੈਂਬਰੀ ਅਸੰਬਲੀ ਵਿਚ ਭਾਜਪਾ ਦੀ ਤਾਕਤ 27 ਹੋ ਗਈ ਹੈ।

115 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper