Latest News
ਫੁੱਟਬਾਲ ਖਾਤਰ ਸੰਸਦ ਦੇ ਅਹਾਤੇ 'ਚ ਡ੍ਰਿਬਲਿੰਗ

Published on 11 Jul, 2019 11:39 AM.


ਨਵੀਂ ਦਿੱਲੀ : ਦੇਸ਼ ਵਿਚ ਫੁੱਟਬਾਲ ਦੀ ਹਾਲਤ ਨੂੰ ਹਾਕਮਾਂ ਸਾਹਮਣੇ ਲਿਆਉਣ ਲਈ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਪ੍ਰਸੁੰਨ ਬੈਨਰਜੀ ਨੇ ਸਾਬਕਾ ਕੌਮਾਂਤਰੀ ਫੁੱਟਬਾਲ ਕਪਤਾਨ ਗੌਤਮ ਸਰਕਾਰ ਨਾਲ ਵੀਰਵਾਰ ਸੰਸਦ ਦੇ ਅਹਾਤੇ ਵਿਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਕਰੀਬ ਅੱਧਾ ਘੰਟਾ ਡ੍ਰਿਬਲਿੰਗ ਕੀਤੀ। ਉਨ੍ਹਾ ਕਿਹਾ ਕਿ ਅਜਿਹਾ ਉਨ੍ਹਾ ਇਹ ਦੱਸਣ ਲਈ ਕੀਤਾ ਕਿ ਫੁੱਟਬਾਲ ਫੈਡਰੇਸ਼ਨ ਦੇ ਪ੍ਰਧਾਨ ਪ੍ਰਫੁਲ ਪਟੇਲ ਖੇਡ ਨੂੰ ਉੱਚਾ ਚੁੱਕਣ ਲਈ ਕੁਝ ਨਹੀਂ ਕਰ ਰਹੇ। ਐੱਨ ਸੀ ਪੀ ਦੇ ਸਾਂਸਦ ਪਟੇਲ 2012 ਤੋਂ ਫੈਡਰੇਸ਼ਨ ਦੇ ਪ੍ਰਧਾਨ ਹਨ। ਉਨ੍ਹਾ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਫੁੱਟਬਾਲ ਨੂੰ ਵੀ ਕ੍ਰਿਕਟ ਵਾਂਗ ਪਿਆਰ ਮਿਲੇ। ਗੌਤਮ ਸਰਕਾਰ ਨੇ ਕਿਹਾ ਸਵਾਮੀ ਵਿਵੇਕਾਨੰਦ ਨੇ ਕਿਹਾ ਸੀ ਕਿ ਫੁੱਟਬਾਲ ਖੇਡਣ ਨਾਲ ਭਗਵਾਨ ਤੇ ਅੱਲਾਹ ਦੇ ਦਰਸ਼ਨ ਹੁੰਦੇ ਹਨ।
ਇੰਸਪੈਕਟਰ ਤੁਲਸੀ ਰਾਮ ਪਾਂਡੇ ਦੀ ਗਾਜੇ-ਵਾਜੇ ਨਾਲ ਵਿਦਾਈ
ਕਾਨਪੁਰ : ਇੰਸਪੈਕਟਰ ਤੁਲਸੀ ਰਾਮ ਪਾਂਡੇ ਦਾ ਤਬਾਦਲਾ ਹੋਇਆ ਤਾਂ ਕਾਨਪੁਰ ਦਿਹਾਤ ਵਿਚ ਪੈਂਦੇ ਥਾਣਾ ਮੰਗਲਪੁਰ ਦੇ ਇਲਾਕੇ ਦੇ ਲੋਕ ਏਨੇ ਜਜ਼ਬਾਤੀ ਹੋ ਗਏ ਕਿ ਉਨ੍ਹਾ ਉਨ੍ਹਾਂ ਨੂੰ ਵੀਰਵਾਰ ਵਾਜੇ-ਗਾਜੇ ਨਾਲ ਵਿਦਾਇਗੀ ਦਿੱਤੀ। ਖਬਰ ਮਿਲਦਿਆਂ ਹੀ ਕਈ ਪਿੰਡਾਂ ਦੇ ਲੋਕ ਹਾਰ ਲੈ ਕੇ ਪੁੱਜੇ ਤੇ ਉਨ੍ਹਾ ਨੂੰ ਬੱਘੀ ਵਿਚ ਬਿਠਾ ਕੇ ਇਲਾਕੇ ਦਾ ਚੱਕਰ ਲੁਆ ਕੇ ਵਿਦਾ ਕੀਤਾ। ਬੱਘੀ ਦੇ ਪਿੱਛੇ ਸੈਂਕੜੇ ਗੱਡੀਆਂ ਚੱਲੀਆਂ। ਕਰੀਬ ਇਕ ਸਾਲ ਪਹਿਲਾਂ ਇਥੇ ਤਾਇਨਾਤ ਹੋਏ ਇੰਸਪੈਕਟਰ ਨੇ ਆਪਣੇ ਵਧੀਆ ਸੁਭਾਅ ਕਰਕੇ ਲੋਕਾਂ ਦੇ ਦਿਲਾਂ ਵਿਚ ਚੰਗੀ ਥਾਂ ਬਣਾ ਲਈ ਸੀ।
ਈ ਡੀ ਨੇ ਮੇਹੁਲ ਚੋਕਸੀ ਦੀ 24 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ਨਵੀਂ ਦਿੱਲੀ : ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਪੰਜਾਬ ਨੈਸ਼ਨਲ ਬੈਂਕ ਘੁਟਾਲਾ ਮਾਮਲੇ 'ਚ ਭਗੌੜੇ ਮੇਹੁਲ ਚੋਕਸੀ ਦੀ 24 ਕਰੋੜ ਦੀ ਜਾਇਦਾਦ ਜ਼ਬਤ ਕਰ ਲਈ ਹੈ। ਦੁਬਈ ਸਥਿਤ ਤਿੰਨ ਜਾਇਦਾਦਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਨਜ਼ਰ ਸੀ, ਜਿਸ ਦਾ ਮੁੱਲ 24 ਕਰੋੜ ਦੇ ਕਰੀਬ ਹੈ। 13 ਹਜ਼ਾਰ ਕਰੋੜ ਰੁਪਏ ਦੇ ਬੈਂਕ ਘੁਟਾਲੇ ਦਾ ਦੋਸ਼ੀ ਚੋਕਸੀ ਇਨ੍ਹੀਂ ਦਿਨੀਂ ਐਂਟੀਗੁਆ 'ਚ ਰਹਿ ਰਿਹਾ ਹੈ।

202 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper