Latest News
ਫਰੀ ਆਟੋ ਐਂਬੂਲੈਂਸ ਵਾਲੇ ਹਰਜਿੰਦਰ ਸਿੰਘ

Published on 12 Jul, 2019 10:42 AM.

ਨਵੀਂ ਦਿੱਲੀ : ਹਰਜਿੰਦਰ ਸਿੰਘ ਦਾ ਆਟੋ ਮੂਹਰਿਓਂ ਦਿੱਲੀ ਦੀਆਂ ਸੜਕਾਂ 'ਤੇ ਦੌੜਨ ਵਾਲੇ ਹੋਰਨਾਂ ਆਟੋਆਂ ਵਰਗਾ ਹੈ, ਪਰ ਪਿੱਛਿਓਂ ਦੇਖਣ 'ਤੇ ਪਤਾ ਲੱਗਦਾ ਹੈ ਕਿ ਹੋਰਨਾਂ ਨਾਲੋਂ ਵੱਖਰਾ ਕਿਉਂ ਹੈ। ਉਨ੍ਹਾ ਬੈਕ ਸਾਈਡ 'ਤੇ ਸੜਕ ਹਾਦਸੇ ਵਿਚ ਜ਼ਖਮੀ ਲਈ ਫਰੀ ਐਂਬੂਲੈਂਸ ਲਿਖਵਾ ਰੱਖਿਆ ਹੈ। 76 ਸਾਲ ਦੇ ਹਰਜਿੰਦਰ ਸਿੰਘ, ਜੋ ਪਹਿਲਾਂ ਟਰੈਫਿਕ ਵਾਰਡਨ ਹੁੰਦੇ ਸਨ, ਨੇ ਦੱਸਿਆ ਕਿ ਸ਼ਾਇਦ ਇਹ ਸ਼ਹਿਰ ਦੀ ਇਕਲੌਤੀ ਆਟੋ ਐਂਬੂਲੈਂਸ ਹੋਵੇਗੀ।
ਹੁਣ ਤੱਕ ਸੈਂਕੜੇ ਲੋਕਾਂ ਦੀ ਮਦਦ ਕਰ ਜਾਨ ਬਚਾਅ ਚੁੱਕੇ ਹਰਜਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਆਖਰੀ ਸਾਹਾਂ ਤੱਕ ਲੋਕਾਂ ਦੀ ਮਦਦ ਕਰਦੇ ਰਹਿਣਾ ਚਾਹੁੰਦੇ ਹਨ। ਉਨ੍ਹਾ ਦੱਸਿਆ, 'ਟਰੈਫਿਕ ਵਾਰਡਨ ਦੇ ਤੌਰ 'ਤੇ ਕੰਮ ਕਰਦਿਆਂ ਮੈਂ ਕਾਫੀ ਹਾਦਸੇ ਦੇਖੇ ਹਨ। ਉਸ ਵਕਤ ਵੀ ਮੈਂ ਉਨ੍ਹਾਂ ਦੀ ਮਦਦ ਕਰਦਾ ਸੀ ਤੇ ਹੁਣ ਆਪਣਾ ਆਟੋ ਖਰੀਦ ਕੇ ਕਰ ਰਿਹਾ ਹਾਂ।'
ਹਰਜਿੰਦਰ ਸਿੰਘ ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਵਿਚ ਆਪਣੇ ਵੱਡੇ ਬੇਟੇ ਨਾਲ ਰਹਿੰਦੇ ਹਨ।
ਰੋਜ਼ਾਨਾ ਸਵੇਰੇ 8 ਵਜੇ ਕੰਮ 'ਤੇ ਨਿਕਲ ਪੈਂਦੇ ਹਨ ਅਤੇ ਸੜਕ 'ਤੇ ਜਿਸ ਨੂੰ ਵੀ ਮਦਦ ਦੀ ਲੋੜ ਹੁੰਦੀ ਹੈ, ਉਸ ਵੱਲ ਆਪਣਾ ਹੱਥ ਵਧਾ ਦਿੰਦੇ ਹਨ।
ਉਹ ਆਟੋ ਵਿਚ ਤਰ੍ਹਾਂ-ਤਰ੍ਹਾਂ ਦੀਆਂ ਦਵਾਈਆਂ ਵੀ ਲੈ ਕੇ ਚਲਦੇ ਹਨ।
ਇਨ੍ਹਾਂ ਵਿਚ ਜ਼ਿਆਦਾਤਰ ਉਹ ਹੁੰਦੀਆਂ ਹਨ, ਜਿਨ੍ਹਾਂ ਦੀ ਆਮ ਤੌਰ 'ਤੇ ਲੋੜ ਪੈਂਦੀ ਹੈ। ਦਵਾਈਆਂ ਲਈ ਉਹ ਕੁਝ ਘੰਟੇ ਵੱਧ ਵੀ ਕੰਮ ਕਰਦੇ ਹਨ। ਆਟੋ ਵਿਚ ਦਾਨ-ਪਾਤਰ ਵੀ ਰੱਖਿਆ ਹੋਇਆ ਹੈ।
ਉਹ ਖੁਦ ਮੰਗਦੇ ਨਹੀਂ, ਲੋਕ ਮਰਜ਼ੀ ਨਾਲ ਉਸ ਵਿਚ ਪੈਸੇ ਪਾ ਦਿੰਦੇ ਹਨ।
ਹਰਜਿੰਦਰ ਸਿੰਘ ਦਾ ਕਹਿਣਾ ਹੈ, 'ਬਹੁਤ ਸਾਰੇ ਮਾਮਲਿਆਂ ਵਿਚ ਲੋਕ ਸੜਕ 'ਤੇ ਹੀ ਦਮ ਤੋੜ ਦਿੰਦੇ ਹਨ, ਕਿਉਂਕਿ ਵਕਤ ਸਿਰ ਇਲਾਜ ਨਹੀਂ ਮਿਲਦਾ। ਲੋਕ ਖੜ੍ਹੇ ਦੇਖਦੇ ਰਹਿੰਦੇ ਹਨ ਜਾਂ ਛੱਡ ਕੇ ਚਲੇ ਜਾਂਦੇ ਹਨ। ਮੈਂ ਅਜਿਹੇ ਲੋਕਾਂ ਵਿਚੋਂ ਇਕ ਨਹੀਂ ਬਣ ਸਕਦਾ।'

173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper