Latest News
ਪੀ ਕੇ ਡਾਂਸ ਕਰਨ ਵਾਲੇ ਵਿਧਾਇਕ ਚੈਂਪੀਅਨ ਨੂੰ ਭਾਜਪਾ 'ਚੋਂ ਕੱਢਣ ਦੀ ਸਿਫਾਰਸ਼

Published on 12 Jul, 2019 10:44 AM.

ਦੇਹਰਾਦੂਨ : ਘੁੱਟ ਲਾ ਕੇ ਤਿੰਨ ਰਿਵਾਲਵਰਾਂ ਤੇ ਇਕ ਰਾਈਫਲ ਨਾਲ ਡਾਂਸ ਕਰਨ ਵਾਲੇ ਵਿਧਾਇਕ ਪ੍ਰਣਵ ਸਿੰਘ ਚੈਂਪੀਅਨ ਨੂੰ ਉੱਤਰਾਖੰਡ ਇਕਾਈ ਨੇ ਭਾਜਪਾ ਵਿਚੋਂ ਕੱਢ ਦੇਣ ਦੀ ਸਿਫਾਰਸ਼ ਕੀਤੀ ਹੈ। ਇਸ ਦੌਰਾਨ ਪੱਤਰਕਾਰ ਗਜਿੰਦਰ ਰਾਵਤ ਦੀ ਸ਼ਿਕਾਇਤ 'ਤੇ ਚੈਂਪੀਅਨ ਵਿਰੁੱਧ ਪੁਲਸ ਨੇ ਕੇਸ ਵੀ ਦਰਜ ਕੀਤਾ ਹੈ। ਰਾਵਤ ਮੁਤਾਬਕ ਡਾਂਸ ਦੀ ਵਾਇਰਲ ਹੋਈ ਵੀਡੀਓ ਵਿਚ ਚੈਂਪੀਅਨ ਉੱਤਰਾਖੰਡ ਦੇ ਲੋਕਾਂ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਗੁਰਜਰ ਰਾਜਿਆਂ ਦੇ ਇਕ ਸ਼ਾਹੀ ਪਰਵਾਰ ਵਿਚੋਂ ਆਉਂਦੇ ਚੈਂਪੀਅਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸੀ ਕਿ ਪੀਤੀ 'ਚ ਉੱਚਾ-ਨੀਵਾਂ ਬੋਲਿਆ ਜਾਂਦਾ ਹੈ। ਪਾਰਟੀ ਉਨ੍ਹਾ ਲਈ ਮਾਂ ਵਰਗੀ ਹੈ ਤੇ ਆਸ ਹੈ ਕਿ ਮਾਂ ਉਨ੍ਹਾ ਨੂੰ ਮੁਆਫ ਕਰ ਦੇਵੇਗੀ।

105 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper