Latest News
ਛੇਵੀਂ ਦੀ ਵਿਦਿਆਰਥਣ ਬਣੀ ਇੱਕ ਦਿਨ ਲਈ ਥਾਣੇਦਾਰ

Published on 13 Jul, 2019 11:24 AM.


ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ
ਹਮੀਰਪੁਰ (ਨਵਾਂ ਜ਼ਮਾਨਾ ਸਰਵਿਸ)-ਹਮਰੀਪੁਰ ਦੇ ਜਰੀਆ ਸਕੂਲ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਅੰਸ਼ਿਕਾ ਨੇ ਇੱਕ ਦਿਨ ਲਈ ਜਰੀਆ ਥਾਣਾ ਸੰਭਾਲਿਆ। ਕੋਤਵਾਲ ਬਣ ਕੇ ਉਸ ਨੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣੀਆਂ ਅਤੇ ਪੁਲਸ ਮੁਲਾਜ਼ਮਾਂ ਨੂੰ ਆਦੇਸ਼ ਵੀ ਦਿੱਤਾ। ਇਹ ਅਨੋਖੀ ਪਹਿਲ ਉਤਰ ਪ੍ਰਦੇਸ਼ 'ਚ ਚਲਾਏ ਜਾ ਰਹੇ ਔਰਤਾਂ ਦੇ ਸ਼ਕਤੀਕਰਨ ਅਭਿਆਨ ਦੇ ਤਹਿਤ ਸੀ ਓ ਸਰੀਲਾ ਅਤੇ ਜਰੀਆ ਦੇ ਕੋਤਵਾਲ ਨੇ ਕੀਤੀ। ਅੰਸ਼ਿਕਾ ਦੇ ਨਾਲ ਸਕੂਲ ਦੀਆਂ ਵਿਦਿਆਰਥਣਾਂ ਨੇ ਜਾਣਿਆ ਕਿ ਉਹ ਆਪਣੀ ਸੁਰੱਖਿਆ ਕਿਸ ਤਰ੍ਹਾਂ ਕਰ ਸਕਦੀਆਂ ਹਨ, ਕਿਸ ਤਰ੍ਹਾਂ ਪੁਲਸ 'ਚ ਆਪਣੀ ਸ਼ਿਕਾਇਤ ਦਰਜ ਕਰ ਸਕਦੀਆਂ ਹਨ, ਪੁਲਸ ਕਿਸ ਤਰ੍ਹਾਂ ਕੰਮ ਕਰਦੀ ਹੈ ਅਤੇ ਥਾਣੇ ਕਿਸ ਤਰ੍ਹਾਂ ਚੱਲਦੇ ਹਨ।
ਸ਼ਨੀਵਾਰ ਸਵੇਰੇ ਵਾਰਡਨ ਗਾਇਤਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਲੈ ਕੇ ਜਰੀਆ ਥਾਣੇ ਪਹੁੰਚੀ। ਇਸ ਤੋਂ ਬਾਅਦ 6ਵੀਂ ਕਲਾਸ ਦੀ ਵਿਦਿਆਰਥਣ ਅੰਸ਼ਿਕਾ ਨੂੰ ਕੋਤਵਾਲ ਨੇ ਆਪਣੀ ਕੁਰਸੀ ਸੌਂਪ ਉਸ ਨੂੰ ਇੱਕ ਦਿਨ ਲਈ ਕੋਤਵਾਲ ਬਣਾ ਦਿੱਤਾ। ਕੁਰਸੀ 'ਤੇ ਬਿਠਾ ਕੇ ਮੁਖੀ ਕੰਮਾਂ ਬਾਰੇ ਦੱਸਿਆ।
ਔਰਤ ਹੈੱਲਪ ਡੈਸਕ, ਵਾਇਰਲੈੱਸ ਅਤੇ ਹੋਰ ਜਾਣਕਾਰੀ ਦਿੱਤੀ। ਵਾਰਡਨ ਗਾਇਤਰੀ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਮਹਿਲਾ ਸਸ਼ਕਤੀਕਰਨ ਦੇ ਪ੍ਰੋਗਰਾਮ 'ਚ ਸੀ ਓ ਸੌਮਈਆ ਪਾਂਡੇ ਨਾਲ ਮੁਲਾਕਾਤ ਹੋਈ ਸੀ, ਉਨ੍ਹਾ ਸਾਹਮਣੇ ਵਿਦਿਆਰਥਣਾਂ ਨੂੰ ਥਾਣਾ ਘੁੰਮਾਉਣ ਦਾ ਪ੍ਰਸਤਾਵ ਰੱਖਿਆ ਗਿਅ ਸੀ ਤਾਂ ਕਿ ਪੁਲਸ ਨੂੰ ਲੈ ਕੇ ਬੱਚੀਆਂ 'ਚ ਜੋ ਡਰ ਹੈ, ਉਹ ਦੂਰ ਹੋ ਸਕੇ।

169 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper