Latest News
ਪ੍ਰਨੀਤ ਕੌਰ ਸਫਾਈ ਅਭਿਆਨ ਦੌਰਾਨ ਹੋਈ ਬੇਹੋਸ਼

Published on 13 Jul, 2019 11:28 AM.


ਪਟਿਆਲਾ (ਨਵਾਂ ਜ਼ਮਾਨਾ ਸਰਵਿਸ)-ਪਟਿਆਲਾ ਤੋਂ ਸਾਂਸਦ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਸ਼ਨੀਵਾਰ ਨੂੰ ਆਪਣੇ ਚੋਣ ਖੇਤਰ 'ਚ ਪਲਾਸਟਿਕ ਸਫ਼ਾਈ ਅਭਿਆਨ ਦਾ ਆਯੋਜਨ ਕੀਤਾ ਸੀ। ਸ਼ਨੀਵਾਰ ਇਸ ਸਫਾਈ ਅਭਿਆਨ ਦੌਰਾਨ ਪ੍ਰਨੀਤ ਕੌਰ ਬੇਹੋਸ਼ ਹੋ ਗਈ। ਪਟਿਆਲਾ ਤੋਂ ਸਾਂਸਦ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਪਲਾਸਟਿਕ ਸਾਫ਼ ਕਰਨ ਲਈ ਸਵੱਛ ਅਭਿਆਨ ਨੂੰ ਹਰੀ ਝੰਡੀ ਦਿਖਾਉਣ ਲਈ ਪਹੁੰਚੀ ਸੀ। ਇਸ ਦੌਰਾਨ ਅਚਾਨਕ 75 ਸਾਲਾ ਪ੍ਰਨੀਤ ਕੌਰ ਬੇਹੋਸ਼ ਹੋ ਗਈ। ਇੱਕ ਡਾਕਟਰ ਨੇ ਦੱਸਿਆ ਕਿ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ, ਜੋ ਠੀਕ ਪਾਇਆ ਗਿਆ। ਡਾਕਟਰ ਨੇ ਦੱਸਿਆ ਕਿ ਹੁਣ ਪਰਨੀਤ ਕੌਰ ਬਿਲਕੁੱਲ ਠੀਕ ਹੈ। ਪਰਨੀਤ ਕੌਰ ਨੇ ਟਵੀਟ ਕਰਕੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਹਿਤ ਸਵੱਛ ਅਭਿਆਨ ਸਫ਼ਲਤਾਪੂਰਵਕ ਸ਼ੁਰੂ ਕੀਤਾ ਹੈ। ਉਨ੍ਹਾ ਆਪਣੇ ਟਵੀਟ 'ਚ ਲਿਖਿਆ, 'ਇਸ ਪਹਿਲ ਦੇ ਤਹਿਤ ਅਸੀਂ ਪਟਿਆਲਾ ਨੂੰ ਪਾਲੀਥੀਨ ਮੁਕਤ ਬਣਾ ਰਹੇ ਹਾਂ।'

195 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper