Latest News
ਚੈੱਕ ਬਾਊਂਸ : ਸਹਿਵਾਗ ਦੀ ਪਤਨੀ ਨੂੰ ਜ਼ਮਾਨਤ

Published on 13 Jul, 2019 11:34 AM.


ਨੋਇਡਾ (ਨਵਾਂ ਜ਼ਮਾਨਾ ਸਰਵਿਸ)
ਸਾਬਕਾ ਭਾਰਤੀ ਕ੍ਰਿਕਟਰ ਵਰਿੰਦਰ ਸਹਿਵਾਗ ਦੀ ਪਤਨੀ ਆਰਤੀ ਸਹਿਵਾਗ ਨੇ ਆਪਣੀ ਕੰਪਨੀ ਦੇ ਪਾਰਟਨਰ 'ਤੇ ਧੋਖਾਧੜੀ ਦਾ ਦੋਸ਼ ਲਾਇਆ ਹੈ। ਆਰਤੀ ਦਾ ਕਹਿਣਾ ਹੈ ਕਿ ਉਨ੍ਹਾ ਦੇ ਫਰਜ਼ੀ ਦਸਤਖ਼ਤ ਕਰਕੇ ਪਾਰਟਨਰ ਨੇ 4.5 ਕਰੋੜ ਰੁਪਏ ਦਾ ਕਰਜ਼ ਲਿਆ ਸੀ ਅਤੇ ਉਸ ਨੂੰ ਵਾਪਸ ਨਹੀਂ ਕੀਤਾ। ਉਨ੍ਹਾ ਕੰਪਨੀ ਦੇ 8 ਪਾਰਟਨਰਾਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਾਇਆ ਹੈ।
ਆਰਤੀ ਸਹਿਵਾਗ ਦਾ ਦਾਅਵਾ ਹੈ ਕਿ ਉਸ ਨੂੰ ਪੂਰੇ ਮਾਮਲੇ ਦੀ ਕੋਈ ਜਾਣਕਾਰੀ ਨਹੀਂ, ਨਾ ਹੀ ਉਸ ਨੇ ਕੋਈ ਦਸਤਖ਼ਤ ਕੀਤੇ ਹਨ। ਪਾਰਟਨਰਸ਼ਿਪ ਸਮਝੌਤੇ 'ਚ ਉਹ ਬਤੌਰ ਨਾਨ-ਐਕਟਿਵ ਪਾਰਟਨਰ ਸ਼ਾਮਲ ਹੋਈ ਸੀ। ਜਦ ਉਸ ਨੂੰ ਅਦਾਲਤ 'ਚ ਪੇਸ਼ ਹੋਣਾ ਪਿਆ ਤਾਂ ਉਸ ਨੂੰ ਕਰਜ਼ੇ ਬਾਰੇ ਜਾਣਕਾਰੀ ਮਿਲੀ। ਆਰਤੀ ਨੇ ਪਾਰਟਨਰ 'ਤੇ ਆਪਣੇ ਅਤੇ ਪਤੀ ਵਰਿੰਦਰ ਸਹਿਵਾਗ ਦੇ ਨਾਂਅ ਦਾ ਗਲਤ ਇਸਤੇਮਾਲ ਕਰਨ ਦਾ ਵੀ ਦੋਸ਼ ਲਾਇਆ ਹੈ।
ਉਧਰ ਚੈੱਕ ਬਾਊਂਸ ਦੇ ਮਾਮਲੇ 'ਚ ਸ਼ਨੀਵਾਰ ਨੂੰ ਉਨ੍ਹਾ ਨੂੰ ਗ੍ਰੇਟਰ ਨੋਇਡਾ ਦੇ ਸੂਰਜਪੁਰ ਸਥਿਤ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਐੱਸ ਐੱਮ ਜੀ ਕੇ ਐਗਰੋ ਪ੍ਰੋਡਕਟ ਕੰਪਨੀ ਨੇ ਲਖਨਪਾਲ ਪ੍ਰਮੋਟਰ ਐਂਡ ਬਿਲਡਰ ਕੰਪਨੀ ਦਾ ਇੱਕ ਆਰਡਰ ਪੂਰਾ ਨਾ ਕਰਨ ਤੋਂ ਬਾਅਦ ਪਿਛਲੇ ਸਾਲ ਢਾਈ ਕਰੋੜ ਰੁਪਏ ਦਾ ਚੈੱਕ ਦਿੱਤਾ ਸੀ, ਜੋ ਬਾਊਂਸ ਹੋ ਗਿਆ ਸੀ। ਆਰਤੀ ਐੱਮ ਐੱਸ ਜੀ ਕੇ 'ਚ ਪਾਰਟਨਰ ਹੈ। ਜ਼ਿਲ੍ਹਾ ਅਦਾਲਤ 'ਚ ਕੇਸ ਦਾਖ਼ਲ ਹੋਣ ਤੋਂ ਬਾਅਦ ਉਨ੍ਹਾ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਆਰਤੀ ਸ਼ੁੱਕਰਵਾਰ ਨੂੰ ਅਦਾਲਤ 'ਚ ਪੇਸ਼ ਹੋਈ ਸੀ।

274 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper