Latest News
ਕ੍ਰਿਸ ਗੇਲ ਨਾਲ ਫੋਟੋ 'ਤੇ ਟ੍ਰੋਲ ਹੋਏ ਮਾਲਿਆ ਨੇ ਕਿਹਾ; ਆਪਣੇ ਬੈਂਕਾਂ ਨੂੰ ਕਹੋ ਕਿ ਉਹ ਪੂਰੀ ਰਾਸ਼ੀ ਲੈਣ

Published on 14 Jul, 2019 10:19 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
9000 ਕਰੋੜ ਰੁਪਏ ਦੀ ਮਨੀ ਲਾਂਡਰਿੰਗ ਅਤੇ ਧੋਖਾਧੜੀ ਕੇਸ ਦਾ ਸਾਹਮਣਾ ਕਰ ਰਹੇ ਭਗੌੜੇ ਵਪਾਰੀ ਵਿਜੈ ਮਾਲਿਆ ਦੇ ਨਾਲ ਵੈਸਟਇੰਡੀਜ਼ ਦੇ ਬੈਟਸਮੈਨ ਕ੍ਰਿਸ ਗੇਲ ਨੇ ਟਵਿਟਰ 'ਤੇ ਇੱਕ ਫੋਟੋ ਪੋਸਟ ਕੀਤੀ, ਜਿਸ ਤੋਂ ਬਾਅਦ ਉਹ ਸੋਸ਼ਲ ਮੀਡੀਆ 'ਤੇ ਟਰੋਲ ਹੋ ਗਏ। ਫੋਟੋ ਫਾਰਮੂਲਾ-1 ਬ੍ਰਿਟਿਸ ਗ੍ਰੈਂਡ ਪ੍ਰਿਕਸ 2019 ਦੇ ਵੇਨਿਊ 'ਚ ਖਿੱਚੀ ਗਈ ਸੀ। ਫੋਟੋ ਨੂੰ ਕ੍ਰਿਸ ਗੇਲ ਨੇ ਪੋਸਟ ਕਰਦੇ ਹੋਏ ਲਿਖਿਆ ਸੀ ਕਿ ਬਿੱਗ ਬਾਸ ਦੇ ਨਾਲ ਮਿਲਣਾ ਇੱਕ ਚੰਗਾ ਅਨੁਭਵ ਸੀ। ਜ਼ਿਕਰਯੋਗ ਹੈ ਕਿ ਕ੍ਰਿਸ ਗੇਲ ਵਿਜੈ ਮਾਲਿਆ ਦੀ ਕ੍ਰਿਕਟ ਟੀਮ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਹਿੱਸਾ ਸੀ। ਇਸ ਫੋਟੋ ਦੇ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਕੁਮੈਂਟਸ ਦਾ ਹੜ੍ਹ ਆ ਗਿਆ। ਇੱਕ ਯੂਜਰ ਨੇ ਲਿਖਿਆ, 'ਮਾਲਿਆ ਬਹੁਤ ਦੇਸ਼ ਭਗਤ ਹੈ, ਉਹ ਕੇਵਲ ਭਾਰਤੀਆਂ ਨੂੰ ਲੁੱਟਦਾ ਹੈ।'ਵਿਜੈ ਮਾਲਿਆ ਨੇ ਆਪਣੇ ਟਵਿਟਰ ਅਕਾਊਂਟ 'ਤੇ ਟ੍ਰੋਲਰਸ ਨੂੰ ਜਵਾਬ ਦਿੰਦੇ ਹੋਏ ਕਿਹਾ, 'ਯੂਨੀਵਰਸ ਬਾਸ ਅਤੇ ਮੇਰੇ ਦੋਸਤ ਨਾਲ ਮਿਲ ਕੇ ਚੰਗਾ ਲੱਗਾ, ਉਹ ਸਾਰੇ ਹਾਰੇ ਹੋਏ ਲੋਕ ਜੋ ਮੈਨੂੰ ਚੋਰ ਕਹਿੰਦੇ ਹਨ, ਉਹ ਆਪਣੇ ਬੈਂਕ ਨੂੰ ਕਹਿਣ ਕਿ ਉਹ ਪੂਰੀ ਰਾਸ਼ੀ ਲੈਣ ਜਿਸ 'ਚ ਇੱਕ ਸਾਲ ਤੋਂ ਉਨ੍ਹਾਂ ਨੂੰ ਆਫ਼ਰ ਕਰ ਰਿਹਾ ਹਾਂ, ਫਿਰ ਫੈਸਲਾ ਕਰਨਾ ਕਿ ਚੋਰ ਕੌਣ ਹੈ।' ਮਾਲਿਆ ਨੇ ਕਿਹਾ, 'ਉਹ ਲੋਕ ਜਿਨ੍ਹਾਂ ਨੇ ਮੇਰੀ ਫੋਟੋ ਯੂਨੀਵਰਸ ਬਾਸ ਕ੍ਰਿਸ ਗੇਲ ਦੇ ਨਾਲ ਦੇਖੀ ਅਤੇ ਉਸ 'ਤੇ ਕੁਮੈਂਟ ਕੀਤਾ, ਪਲੀਜ਼ ਰੁਕ ਜਾਓ ਅਤੇ ਮੈਨੂੰ ਚੋਰ ਕਹਿਣ ਤੋਂ ਪਹਿਲਾਂ ਆਪਣੇ ਫੈਕਟਸ ਸਹੀ ਕਰੋ। ਆਪਣੇ ਬੈਂਕਾਂ ਤੋਂ ਪੁੱਛੋ ਕਿ ਉਹ ਉਸ 100 ਫੀਸਦੀ ਰਾਸ਼ੀ ਨੂੰ ਕਿਉਂ ਨਹੀਂ ਲੈ ਰਹੇ, ਜਿਸ ਨੂੰ ਮੈਂ ਦੇਣ ਦਾ ਆਫ਼ਰ ਕਰ ਰਿਹਾ ਹਾਂ।'

244 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper