Latest News
ਸੋਲਨ 'ਚ ਢਾਬੇ ਦੀ ਇਮਾਰਤ ਡਿੱਗੀ; 3 ਮੌਤਾਂ, ਕਈ ਫਸੇ

Published on 14 Jul, 2019 10:23 AM.

ਸੋਲਨ (ਨਵਾਂ ਜ਼ਮਾਨਾ ਸਰਵਿਸ)
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਦੇ ਕੁਮਾਰਹੱਟੀ 'ਚ ਇੱਕ ਗੈੱਸਟ ਹਾਊਸ ਦੀ ਇਮਾਰਤ ਡਿੱਗ ਜਾਣ ਕਾਰਨ ਘੱਟੋ-ਘੱਟ 35 ਲੋਕਾਂ ਦੇ ਮਲਬੇ 'ਚ ਦੱਬੇ ਜਾਣ ਦਾ ਖਦਸ਼ਾ ਹੈ। ਮਲਬੇ ਦੇ ਥੱਲੇ ਦੱਬੇ 22 ਲੋਕਾਂ ਨੂੰ ਬਚਾਅ ਲਿਆ ਗਿਆ ਹੈ। ਇਸ 'ਚ ਅਸਾਮ ਰਾਈਫ਼ਲ ਦੇ ਜਵਾਨ ਵੀ ਸ਼ਾਮਲ ਹਨ, ਜਦਕਿ ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਵੀ ਹੋ ਗਈ ਹੈ। ਇਸ 'ਚ ਇੱਕ ਔਰਤ ਵੀ ਹੈ, ਜੋ ਹੋਟਲ ਮਾਲਕ ਦੀ ਪਤਨੀ ਦੱਸੀ ਜਾ ਰਹੀ ਹੈ। ਭਾਰੀ ਮੀਂਹ ਦੇ ਚਲਦੇ ਰੈਸਕਿਊ ਅਪ੍ਰੇਸ਼ਨ 'ਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਚਕੂਲਾ ਤੋਂ ਨੈਸ਼ਨਲ ਡਿਜ਼ਾਸਟਰ ਰਿਸਪਾਊਂਸ ਫੋਰਸ (ਐੱਨ ਡੀ ਆਰ ਅੱੈਫ਼) ਦੀ ਟੀਮ ਨੂੰ ਬੁਲਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਫੌਜ ਦੇ ਜਵਾਨ ਇੱਥੇ ਖਾਣਾ ਖਾਣ ਲਈ ਰੁਕੇ ਹੋਏ ਸਨ ਕਿ ਇਸ ਦੌਰਾਨ ਇਹ ਹਾਦਸਾ ਹੋਇਆ। ਫੌਜ ਦੇ ਜਵਾਨਾਂ ਦੇ ਨਾਲ ਉਨ੍ਹਾਂ ਦੇ ਪਰਵਾਰਕ ਮੈਂਬਰ ਵੀ ਸਨ। ਹਾਲਾਂਕਿ ਹਾਲੇ ਤੱਕ 22 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ, ਪਰ ਹਾਲੇ ਵੀ ਕਈ ਲੋਕ ਮਲਬੇ 'ਚ ਦੱਬੇ ਹੋਏ ਹਨ, ਜਿਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਹੈ।

254 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper