Latest News
ਕਲਰਾਜ ਮਿਸ਼ਰਾ ਬਣੇ ਹਿਮਾਚਲ ਪ੍ਰਦੇਸ਼ ਦੇ ਨਵੇਂ ਗਵਰਨਰ

Published on 15 Jul, 2019 11:32 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕੇਂਦਰ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰੀਆ ਦੇਵਬਰਤ ਨੂੰ ਗੁਜਰਾਤ ਭੇਜ ਦਿੱਤਾ ਹੈ। ਮਤਲਬ ਅਚਾਰੀਆ ਦੇਵਬਰਤ ਹੁਣ ਗੁਜਰਾਤ ਦੇ ਰਾਜਪਾਲ ਓਮ ਪ੍ਰਕਾਸ਼ ਕੋਹਲੀ ਦੀ ਜਗ੍ਹਾ ਲੈਣਗੇ। ਗੁਜਰਾਤ 'ਚ ਉਨ੍ਹਾ ਦੀ ਜਗ੍ਹਾ ਭਾਜਪਾ ਦੇ ਸੀਨੀਅਰ ਨੇਤਾ ਕਲਰਾਜ ਮਿਸ਼ਰਾ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਓ ਪੀ ਕੋਹਲੀ 16 ਜੁਲਾਈ 2014 ਨੂੰ ਗੁਜਰਾਤ ਦੇ ਰਾਜਪਾਲ ਬਣਾਏ ਗਏ ਸਨ, ਜਦਕਿ ਅਚਾਰੀਆ ਦੇਵਬਰਤ 12 ਅਗਸਤ 2015 ਤੋਂ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਦਾ ਅਹੁਦਾ ਸੰਭਾਲ ਰਹੇ ਸਨ। ਕਲਰਾਜ ਮਿਸ਼ਰਾ ਨੂੰ ਭਾਜਪਾ ਦੇ ਸੀਨੀਅਰ ਨੇਤਾਵਾਂ 'ਚ ਸ਼ੁਮਾਰ ਕੀਤਾ ਜਾਂਦਾ ਹੈ। ਉਨ੍ਹਾ ਨਰਿੰਦਰ ਮੋਦੀ ਸਰਕਾਰ ਦੇ 2014 ਤੋਂ 19 ਤੋਂ ਪਹਿਲਾਂ ਦੇ ਕਾਰਜਕਾਲ 'ਚ ਲਘੂ ਅਤੇ ਮੱਧ ਉਦਯੋਗ ਮੰਤਰਾਲੇ ਦਾ ਕਾਰਜਭਾਰ ਸੰਭਾਲਿਆ ਸੀ। ਹਾਲਾਂਕਿ ਉਨ੍ਹਾ 75 ਸਾਲ ਦੀ ਉਮਰ ਕਾਰਨ 2017 'ਚ ਮੰਤਰੀ ਅਹੁਦਾ ਛੱਡ ਦਿੱਤਾ ਸੀ। ਇਸ ਦੌਰਾਨ ਉਨ੍ਹਾ ਸੰਸਦ 'ਚ ਉਤਰ ਪ੍ਰਦੇਸ਼ ਦੇ ਦੇਵਰੀਆ ਲੋਕ ਸਭਾ ਖੇਤਰ ਦੀ ਪ੍ਰਤੀਨਿਧਤਾ ਕੀਤਾ। ਮਿਸ਼ਰਾ ਨੇ 2019 ਦੀਆਂ ਲੋਕ ਸਭਾ ਚੋਣਾਂ ਨਹੀਂ ਲੜੀਆਂ ਸਨ।

169 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper