Latest News
ਮਛੇਰੇ ਨੇ ਇਕ-ਇਕ ਕਰਕੇ 14 ਸਾਥੀ ਡੁੱਬਦੇ ਦੇਖੇ

Published on 15 Jul, 2019 11:34 AM.


ਕੋਲਕਾਤਾ : ਸਮੁੰਦਰ ਵਿਚ ਪੰਜ ਦਿਨ ਮੌਤ ਨਾਲ ਸੰਘਰਸ਼ ਕਰਨ ਵਾਲੇ ਭਾਰਤੀ ਮਛੇਰੇ ਰਬਿੰਦਰਨਾਥ ਦਾਸ ਨੂੰ ਚਿਟਾਗਾਓਂ ਦੇ ਤੱਟ 'ਤੇ ਬੰਗਲਾਦੇਸ਼ੀ ਜਹਾਜ਼ ਦੇ ਅਮਲੇ ਨੇ ਬਚਾ ਲਿਆ। ਇਸ ਵੇਲੇ ਉਸ ਦਾ ਕੋਲਕਾਤਾ ਦੇ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਉਸ ਵੱਲੋਂ ਸੁਣਾਈ ਗਈ ਕਹਾਣੀ ਦਿਲ ਦਹਿਲਾ ਦੇਣ ਵਾਲੀ ਹੈ।
ਪੱਛਮੀ ਬੰਗਾਲ ਦੇ 24 ਪਰਗਨਾ ਜ਼ਿਲ੍ਹੇ ਦੇ ਨਾਰਾਇਣਪੁਰ ਦੇ ਰਬਿੰਦਰਨਾਥ ਨੇ ਦੱਸਿਆ ਕਿ ਉਹ 15 ਜਣੇ 4 ਜੁਲਾਈ ਨੂੰ ਸਮੁੰਦਰ ਵਿਚ ਮੱਛੀਆਂ ਫੜਨ ਲਈ ਨਿਕਲੇ ਸਨ। 6 ਜੁਲਾਈ ਨੂੰ ਤੇਜ਼ ਤੂਫਾਨ ਨਾਲ ਕਿਸ਼ਤੀ ਡੁੱਬ ਗਈ। ਤਿੰਨ ਲੋਕ ਕਿਸ਼ਤੀ ਦੇ ਥੱਲੇ ਦੱਬੇ ਗਏ। ਉਹ ਬਾਕੀ ਸਾਥੀਆਂ ਸਮੇਤ ਪਾਣੀ ਵਿਚ ਕੁੱਦ ਗਿਆ। ਫਿਰ ਦੇਖਦਿਆਂ ਹੀ ਦੇਖਦਿਆਂ ਬਾਕੀ ਵੀ ਡੁੱਬਦੇ ਗਏ। ਉਹ ਬਾਂਸ ਦੇ ਸਹਾਰੇ ਤੈਰਦਾ ਰਿਹਾ। ਉਸ ਨੂੰ ਬਚਾਏ ਜਾਣ ਤੋਂ ਪਹਿਲਾਂ ਉਸ ਦਾ ਭਤੀਜਾ ਵੀ ਡੁੱਬ ਗਿਆ। ਡਰੇ ਹੋਏ ਭਤੀਜੇ ਨੂੰ ਉਸ ਨੇ ਕੁਝ ਦਿਨਾਂ ਤੱਕ ਮੋਢੇ 'ਤੇ ਵੀ ਚੁੱਕੀ ਰੱਖਿਆ, ਪਰ ਤੱਟ 'ਤੇ ਆਉਣ ਤੋਂ ਪਹਿਲਾਂ ਉਹ ਡੁੱਬ ਗਿਆ।

230 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper