Latest News
ਅਗਲੇ 4-5 ਦਿਨ ਪੰਜਾਬ 'ਚ ਭਾਰੀ ਮੀਂਹ ਦੀ ਚੇਤਾਵਨੀ

Published on 15 Jul, 2019 11:35 AM.


ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਨੇ ਸੋਮਵਾਰ ਚੇਤਾਵਨੀ ਜਾਰੀ ਕੀਤੀ ਕਿ ਅਗਲੇ ਚਾਰ-ਪੰਜ ਦਿਨ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ, ਉੱਤਰਾਖੰਡ, ਜੰਮੂ-ਕਸ਼ਮੀਰ ਤੇ ਯੂ ਪੀ ਵਿਚ ਭਾਰੀ ਮੀਂਹ ਪਵੇਗਾ। ਲਗਾਤਾਰ ਪੰਜਾਬ 'ਚ ਮੀਂਹ ਪੈਣ ਨਾਲ ਦਰਿਆਵਾਂ 'ਚ ਪਾਣੀ ਦਾ ਪੱਧਰ ਵਧ ਰਿਹਾ ਹੈ। ਨਾਕਸ ਸੀਵਰੇਜ ਪ੍ਰਬੰਧਾਂ ਕਾਰਨ ਸ਼ਹਿਰਾਂ ਦੀ ਹਾਲਤ ਖਰਾਬ ਹੋਈ ਪਈ ਹੈ। ਇਹ ਤਸਵੀਰ ਆਸਾਮ ਦੀ ਹੈ, ਜਿਥੇ 33 ਵਿਚੋਂ 31 ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਹਨ। ਇਸ ਨਾਲ 26 ਲੱਖ ਲੋਕ ਪ੍ਰਭਾਵਤ ਹਨ।

245 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper