Latest News
ਲਾਂਘੇ 'ਤੇ ਮਿੱਟੀ ਪਾਉਣ ਵਾਲੇ ਠੇਕੇਦਾਰ 'ਤੇ ਤਨਖਾਹਾਂ ਨਾ ਦੇਣ ਦੇ ਦੋਸ਼

Published on 16 Jul, 2019 11:35 AM.


ਡੇਰਾ ਬਾਬਾ ਨਾਨਕ
(ਰਮੇਸ਼ ਸ਼ਰਮਾ)
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਬਣ ਰਹੀ ਨਵੀਂ ਸੜਕ, ਜਿਸ 'ਤੇ ਪਿੰਡ ਮਾਨ ਤੋਂ ਲੈ ਕੇ ਪਿੰਡ ਪੱਖੋਕੇ ਟਾਹਲੀ ਸਾਹਿਬ ਤੱਕ ਮਿੱਟੀ ਪਾਉਣ ਦਾ ਠੇਕਾ ਪਨੇਚ ਇਨਫਰਾ ਕੰਪਨੀ ਨੂੰ ਦਿੱਤਾ ਗਿਆ ਸੀ, ਇਸ ਕੰਪਨੀ ਦੀਆਂ ਗੱਡੀਆਂ ਦੇ ਡਰਾਈਵਰਾਂ ਵੱਲੋਂ ਕੰਪਨੀ ਦੇ ਠੇਕੇਦਾਰ ਖਿਲਾਫ ਤਨਖਾਹਾਂ ਨਾ ਦੇਣ ਦੇ ਦੋਸ਼ ਲਾਏ ਹਨ। ਡਰਾਈਵਰਾਂ ਵੱਲੋਂ ਅੱਜ ਮਿੱਟੀ ਪਾਉਣ ਦਾ ਕੰਮ ਬੰਦ ਕਰਕੇ ਕੰਪਨੀ ਦੇ ਠੇਕੇਦਾਰ ਖਿਲਾਫ ਧਰਨਾ ਦਿੱਤਾ ਗਿਆਂ ਤੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਪਰਵਾਈਜ਼ਰ ਕੁਲਜੀਤ ਸਿੰਘ, ਸ਼ੁਭਮ, ਡਰਾਈਵਰ ਜਸਪਾਲ ਸਿੰਘ ਤੇ ਸਿਮਰਜੀਤ ਸਿੰੰੰਘ, ਸਰਵਨ ਸਿੰਘ, ਸੰਦੀਪ ਸਿੰਘ ਤੇ ਬੇਅੰਤ ਸਿੰਘ ਨੇ ਕੰਪਨੀ ਦੇ ਠੇਕੇਦਾਰ ਨਿਰਮਲ ਸਿੰਘ ਪਨੈਚ ਖਿਲਾਫ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਦਾ ਕੰਪਨੀ ਵੱਲੋਂ ਇਸ ਲਾਂਘੇ 'ਤੇ ਮਿੱਟੀ ਪਾਉਣ ਦਾ ਕੰਮ ਸ਼ੁਰੂ ਕੀਤਾ ਹੈ, ਅਸੀ ਉਦੋਂ ਤੋਂ ਹੀ ਕੰਪਨੀ ਦੀਆਂ ਗੱਡੀਆਂ 'ਤੇ ਡਰਾਈਵਰੀ ਕਰ ਰਹੇ ਹਾਂ। ਕੰਪਨੀ ਵੱਲੋਂ ਕਰੀਬ 25 ਡਰਾਈਵਰਾਂ ਤੋਂ ਇਲਾਵਾਂ 2 ਸੁਪਰਵਾਈਜ਼ਰ ਵੀ ਰੱਖੇ ਗਏ ਸਨ, ਜਿਨ੍ਹਾਂ ਦੀ ਤਨਖਾਹ ਪ੍ਰਤੀ ਮਹੀਨਾ 12 ਹਜ਼ਾਰ ਰੁਪਏ ਕੀਤੀ ਗਈ ਸੀ। ਕੰਪਨੀ ਵੱਲੋਂ ਪਹਿਲੇ ਮਹੀਨੇ ਦੇ ਦਿਨਾਂ ਦੀ ਬਣਦੀ ਤਨਖਾਹ ਤਾਂ ਸਾਨੂੰ ਦੇ ਦਿੱਤੀ ਗਈ, ਪਰ ਹੁਣ ਕਰੀਬ ਪਿਛਲੇ 2 ਮਹੀਨਿਆਂ ਤੋਂ ਕੋਈ ਵੀ ਤਨਖਾਹ ਨਹੀਂ ਦਿੱਤੀ ਗਈ ਤੇ ਸਾਨੂੰ ਕੰਮ ਤੋਂ ਵੀ ਜੁਆਬ ਦੇ ਦਿੱਤਾ ਗਿਆ ਹੈ। ਇਸ ਸੜਕ 'ਤੇ ਮਿੱਟੀ ਪਾਉਣ ਦਾ ਕੰਮ ਵੀ ਲੱਗਭੱਗ 1 ਤੋਂ 2 ਦਿਨਾਂ ਵਿੱਚ ਖਤਮ ਹੋਣ ਵਾਲਾ ਹੈ, ਪਰ ਉਕਤ ਠੇਕੇਦਾਰ ਵੱਲੋਂ ਨਾ ਤਾਂ ਸਾਨੂੰ ਤਨਖਾਹ ਦੇ ਪੈਸੇ ਦਿੱਤੇ ਜਾ ਰਹੇ ਹਨ ਤੇ ਨਾ ਹੀ ਉਹ ਸਾਡੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਕਤ ਠੇਕੇਦਾਰ ਕੋਲੋਂ ਸਾਨੂੰ ਸਾਡੀ ਬਣਦੀ ਤਨਖਾਹ ਦਵਾਈ ਜਾਵੇ, ਤਾਂ ਜੋ ਅਸੀਂ ਆਪਣੇ ਗਰੀਬ ਪਰਵਾਰਾਂ ਦਾ ਪਾਲਣ-ਪੋਸਣ ਕਰ ਸਕੀਏ।
ਇਸ ਸੰਬੰਧੀ ਜਦ ਉਕਤ ਕੰਪਨੀ ਦੇ ਮਾਲਕ ਨਾਲ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਗੱਲ ਨਹੀ ਹੋ ਸਕੀ। ਇਸ ਮੌਕੇ ਰਜਿੰਦਰ ਸਿੰਘ, ਸੁਖਨਦਾਸ ਸਿੰਘ, ਮਹਿੰਦਰ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਮਨਜੀਤ ਸਿੰਘ, ਸਤਨਾਮ ਸਿੰਘ, ਮਹਿੰਦਰ ਸਿੰਘ, ਜੋਗਾ ਸਿੰਘ, ਲਾਡੀ, ਬੱਬਾ, ਦਵਿੰਦਰ ਸਿੰਘ, ਕੁਲਜੀਤ ਸਿੰਘ, ਅੰਮ੍ਰਿਤ ਸਿੰਘ, ਹਰਦੀਪ ਸਿੰਘ, ਰਵਿੰਦਰ ਸਿੰਘ ਤੇ ਤਰਸੇਮ ਸਿੰਘ ਡਰਾਈਵਰ ਹਾਜ਼ਰ ਸਨ।

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper