Latest News
ਜੈਸ਼ ਦਾ ਇਨਾਮੀ ਅੱਤਵਾਦੀ ਗ੍ਰਿਫ਼ਤਾਰ

Published on 16 Jul, 2019 11:39 AM.


ਸ੍ਰੀਨਗਰ : ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਜੈਸ਼ ਏ ਮੁਹੰਮਦ ਦੇ ਇਨਾਮੀ ਅੱਤਵਾਦੀ ਬਸ਼ੀਰ ਅਹਿਮਦ ਨੂੰ ਜੰਮੂ ਅਤੇ ਕਸ਼ਮੀਰ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਦੋ ਲੱਖ ਦਾ ਇਨਾਮ ਸੀ। ਦਿੱਲੀ ਪੁਲਸ ਨੇ ਇਸ ਤੋਂ ਪਹਿਲਾਂ 2007 'ਚ ਉਸ ਨੂੰ ਇੱਕ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ 'ਚ ਹੇਠਲੀ ਅਦਾਲਤ ਤੋਂ ਉਹ ਬਰੀ ਹੋ ਗਿਆ ਸੀ, ਪਰ ਸਰਕਾਰੀ ਵਕੀਲ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ, ਜਿੱਥੇ ਉਸ ਨੂੰ ਸਜ਼ਾ ਸੁਣਾਈ ਗਈ। ਹਲਾਂਕਿ ਬਾਅਦ 'ਚ ਕੋਰਟ ਤੋਂ ਉਸ ਨੂੰ ਜ਼ਮਾਨਤ ਮਿਲ ਗਈ, ਪਰ ਇਸ ਤੋਂ ਬਾਅਦ ਉਹ ਕਦੀ ਅਦਾਲਤ 'ਚ ਪੇਸ਼ ਨਹੀਂ ਹੋਇਆ, ਜਿਸ 'ਤੇ ਦਿੱਲੀ ਹਾਈ ਕੋਰਟ ਨੇ ਉਸ ਖਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ।
ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਸੰਜੀਵ ਯਾਦਵ ਨੇ ਦੱਸਿਆ ਕਿ ਅਹਿਮਦ ਨੂੰ ਸਭ ਤੋਂ ਪਹਿਲਾਂ 2007 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਸ਼ਟਰੀ ਰਾਜਧਾਨੀ ਦੇ ਦੀਨ ਦਿਆਲ ਉਪਧਿਆਏ ਮਾਰਗ ਇਲਾਕੇ 'ਚ ਇੱਕ ਮੁਕਾਬਲੇ ਤੋਂ ਬਾਅਦ ਅਹਿਮਦ ਦੇ ਨਾਲ-ਨਾਲ ਤਿੰਨ ਹੋਰ ਅੱਤਵਾਦੀਆਂ ਸ਼ਾਹਿਦ ਗਫੂਰ, ਫਯਾਜ ਅਹਿਮਦ, ਅਬਦੁਲ ਮਾਜਿਦ ਬਾਬਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਉਨ੍ਹਾਂ ਕੋਲੋਂ ਤਿੰਨ ਕਿਲੋਗ੍ਰਾਮ ਧਮਾਕਾਖੇਜ ਸਮਗਰੀ, ਚਾਰ ਡੋਟੋਨੇਟਰ, ਟਾਇਮਰ, ਛੇ ਹੈਂਡ ਗ੍ਰਨੇਡ, 30 ਬੋਰ ਦਾ ਪਿਸਤੌਲ, ਦੋ ਜ਼ਿੰਦਾ ਕਾਰਤੂਸ ਤੇ ਨਗਦੀ ਬਰਾਮਦ ਕੀਤੀ ਸੀ।

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper