Latest News
ਕੈਂਟਰ ਪਲਟਣ ਨਾਲ ਇੱਕ ਮੌਤ, 6 ਜ਼ਖਮੀ

Published on 18 Jul, 2019 09:30 AM.


ਲੁਧਿਆਣਾ (ਐੱਮ ਐੱਸ ਭਾਟੀਆ,
ਰੈਕਟਰ ਕਥੂਰੀਆ)
ਅੱਜ ਸਵੇਰੇ ਅੱਠ ਕੁ ਵਜੇ ਇੱਕ ਕੈਂਟਰ ਦੇ ਅਚਾਨਕ ਪਲਟ ਜਾਣ ਕਾਰਨ ਲੁਧਿਆਣਾ ਦੇ ਸ਼ੇਰਪੁਰ ਚੌਕ ਵਿੱਚ ਭਿਆਨਕ ਹਾਦਸਾ ਹੋਇਆ, ਜਿਸ ਵਿੱਚ ਇੱਕ ਸਾਈਕਲ ਸਵਾਰ ਮੌਕੇ 'ਤੇ ਹੀ ਕੁਚਲਿਆ ਗਿਆ ਅਤੇ ਘੱਟੋ-ਘੱਟ ਛੇ ਹੋਰ ਵਿਅਕਤੀ ਜ਼ਖਮੀ ਹੋ ਗਏ, ਜਿਹਨਾਂ ਵਿੱਚੋਂ ਦੋ ਦੀ ਹਾਲਤ ਗੰਭੀਰ ਹੈ। ਤੇਜ਼ੀ ਨਾਲ ਆ ਰਹੇ ਇਸ ਕੈਂਟਰ ਦੇ ਅਚਾਨਕ ਪਲਟ ਜਾਣ ਕਾਰਨ ਆਵਾਜਾਈ ਰੁਕ ਗਈ ਅਤੇ ਅਫਵਾ ਫੈਲਣ ਲੱਗ ਪਈ ਕਿ ਘੱਟੋ-ਘੱਟ 18 ਵਿਅਕਤੀ ਮਾਰੇ ਗਏ ਹਨ। ਇਸ ਹਾਦਸੇ ਮਗਰੋਂ ਸੜਕ ਨੂੰ ਨਿਰਵਿਘਨ ਚਲਾਉਣ ਲਈ ਘੱਟੋ-ਘੱਟ 5 ਕਰੇਨਾਂ ਮੰਗਵਾਉਣੀਆਂ ਪਈਆਂ। ਕੁਝ ਘੰਟਿਆਂ ਦੀ ਲਗਾਤਾਰ ਮੁਸ਼ੱਕਤ ਮਗਰੋਂ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਲਗਾਤਾਰ ਵਧ ਰਹੇ ਸੜਕ ਹਾਦਸਿਆਂ ਕਾਰਨ ਸ਼ਹਿਰ ਵਾਸੀਆਂ ਵਿੱਚ ਡੂੰਘੀ ਚਿੰਤਾ ਹੈ।

308 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper