Latest News
23 ਕੇਸ ਦਰਜ ਹੋਣ ਬਾਅਦ ਆਜ਼ਮ ਖਾਨ ਨੇ ਕਿਹਾ; ਜਿਧਰ ਦੇਖਤਾ ਹੂੰ ਦੁਸ਼ਮਨ ਹੀ ਦੁਸ਼ਮਨ

Published on 19 Jul, 2019 11:03 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸਮਾਜਵਾਦੀ ਪਾਰਟੀ ਦੇ ਨੇਤਾ ਆਜ਼ਮ ਖਾਨ ਖਿਲਾਫ਼ ਮੁਕੱਦਮੇ ਦਰਜ ਹੋਣ ਦਾ ਸਿਲਸਿਲਾ ਜਾਰੀ ਹੈ। ਉਤਰ ਪ੍ਰਦੇਸ਼ ਦੇ ਰਾਮਪੁਰ ਤੋਂ ਲੋਕ ਸਭਾ ਸਾਂਸਦ ਆਜ਼ਮ ਖਾਨ ਦੇ ਖਿਲਾਫ਼ ਪਿਛਲੇ 10 ਦਿਨਾਂ ਦੇ ਅੰਦਰ 23 ਮੁਕੱਦਮੇ ਦਰਜ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਭੂ ਮਾਫ਼ੀਆ ਐਲਾਨ ਦਿੱਤਾ ਜਾ ਚੁੱਕਾ ਹੈ। ਯੂ ਪੀ ਦੇ ਸਰਕਾਰੀ ਰਿਕਾਰਡ 'ਚ ਹੁਣ ਉਹ ਭੂ ਮਾਫੀਆ ਬਣ ਗਏ ਹਨ। ਖ਼ਬਰਾਂ ਅਨੁਸਾਰ ਆਜ਼ਮ ਖਿਲਾਫ਼ ਤਿੰਨ ਰਿਪੋਰਟਾਂ ਹੋਰ ਦਰਜ ਹੋ ਸਕਦੀਆਂ ਹਨ।
ਰਾਮਪੁਰ ਦੇ ਐੱਸ ਪੀ ਅਜੈ ਪਾਲ ਸ਼ਰਮਾ ਨੇ ਕਿਹਾ, 'ਜ਼ਮੀਨ 'ਤੇ ਕਬਜ਼ੇ ਨੂੰ ਲੈ ਕੇ ਹਾਲੇ ਤੱਕ ਸਪਾ ਸਾਂਸਦ ਆਜ਼ਮ ਖਾਨ ਖਿਲਾਫ਼ 23 ਐੱਫ਼ ਆਈ ਆਰ ਦਰਜ ਹੋ ਚੁੱਕੀਆਂ ਹਨ। ਕਿਸਾਨਾਂ ਦੁਆਰਾ ਪੁਲਸ ਅਧਿਕਾਰੀਆਂ ਦੇ ਸਾਹਮਣੇ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਅਨੁਸਾਰ ਆਜ਼ਮ ਖਾਨ ਉਨ੍ਹਾਂ ਨੂੰ ਧਮਕੀ ਦਿੰਦੇ ਸਨ ਅਤੇ ਜ਼ਮੀਨ ਨੂੰ ਗੈਰ-ਕਾਨੂੰਨੀ ਰੂਪ ਨਾਲ ਕਬਜ਼ੇ 'ਚ ਲੈਣਾ ਚਾਹੁੰਦੇ ਸਨ। ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਹੈ।' ਪ੍ਰਸ਼ਾਸਨ ਦਾ ਕਹਿਣਾ ਹੈ ਕਿ ਨਿਯਮ ਕਾਨੂੰਨਾਂ ਦੇ ਹਿਸਾਬ ਨਾਲ ਆਜ਼ਮ ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਆਜ਼ਮ ਖਾਨ ਦਾ ਨਾਂਅ ਭੂ ਮਾਫੀਆ ਪੋਰਟਲ 'ਤੇ ਦਰਜ ਕਰਾ ਦਿੱਤਾ ਗਿਆ ਹੈ।
ਆਜ਼ਮ ਖਾਨ ਨੇ ਆਪਣੇ ਉਪਰ ਲੱਗੇ ਦੋਸ਼ਾਂ 'ਤੇ ਸਫਾਈ ਦਿੰਦੇ ਹੋਏ ਕਿਹਾ, 'ਜਦੋਂ ਦਾ ਮੈਂ ਭਾਜਪਾ ਖਿਲਾਫ਼ ਚੋਣ ਜਿੱਤੀ ਹੈ, ਮੈਨੂੰ ਸਜ਼ਾ ਦਿੱਤੀ ਜਾ ਰਹੀ ਹੈ। ਸਾਰੇ ਦੋਸ਼ ਝੂਠੇ ਹਨ। ਉਹ ਚਾਹੁਣ ਤਾਂ ਜਾਂਚ ਕਰ ਸਕਦੇ ਹਨ। ਮੇਰੇ ਚਾਰੇ ਪਾਸੇ ਦੁਸ਼ਮਣ ਹਨ।' ਆਜ਼ਮ ਖਾਨ ਨੇ ਕਿਹਾ, 'ਮੇਰਾ ਤਾਂ ਕੁਝ ਨਹੀਂ ਹੈ। ਉਹ ਸਭ ਯੂਨੀਵਰਸਿਟੀ ਦੀ ਜ਼ਮੀਨ ਹੈ। ਮੇਰਾ ਇੱਕ ਗਲੀ ਦੇ ਅੰਦਰ ਮਕਾਨ ਹੈ, ਜਿੱਥੇ ਤੁਹਾਡੀ ਗੱਡੀ ਨਹੀਂ ਜਾ ਸਕਦੀ। ਉਹ ਜ਼ਮੀਨ ਟਰੱਸਟ ਦੀ ਹੈ ਅਤੇ ਕਸਟੋਡੀਅਨ ਹੈ। ਮੇਰੀ ਜਾਂਚ ਕਰ ਲਵੋ। ਜਿੱਧਰ ਦੇਖਦਾ ਹਾਂ ਦੁਸ਼ਮਣ ਹੀ ਦੁਸ਼ਮਣ ਦਿਖਾਈ ਦਿੰਦੇ ਹਨ।'

103 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper