Latest News
ਲੋਕ ਸਭਾ ਚੋਣਾਂ 'ਚ ਵੋਟਰਾਂ ਨੇ ਸਾਫ ਅਕਸ ਵਾਲੇ ਆਗੂਆਂ ਨੂੰ ਨਕਾਰਿਆ

Published on 19 Jul, 2019 11:05 AM.

ਨਵੀਂ ਦਿੱਲੀ : ਭਾਰਤੀ ਚੋਣ ਸਿਆਸਤ ਦੇ ਰੁਝਾਨ ਕਾਫੀ ਹੈਰਾਨ ਕਰਨ ਵਾਲੇ ਹਨ। ਇਕ ਕੌਮੀ ਅਖਬਾਰ ਵਿਚ ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ (ਏ ਡੀ ਆਰ) ਦੇ ਹਵਾਲੇ ਨਾਲ ਛਪੀ ਰਿਪੋਰਟ ਮੁਤਾਬਕ 2019 ਦੀਆਂ ਲੋਕ ਸਭਾ ਚੋਣਾਂ ਵਿਚ ਲੋਕਾਂ ਨੇ ਸਾਫ ਅਕਸ ਵਾਲੇ ਉਮੀਦਵਾਰਾਂ ਨੂੰ ਨਕਾਰ ਦਿੱਤਾ, ਜਦਕਿ ਮੁਜਰਮਾਨਾ ਪਿਛੋਕੜ ਵਾਲੇ ਆਗੂਆਂ 'ਤੇ ਵਿਸ਼ਵਾਸ ਜਤਾਇਆ। ਅੰਕੜਿਆਂ ਮੁਤਾਬਕ ਫੌਜਦਾਰੀ ਕੇਸਾਂ ਵਾਲੇ 233 ਸਾਂਸਦਾਂ ਤੋਂ ਹਾਰਨ ਵਾਲੇ 115 ਉਮੀਦਵਾਰਾਂ ਵਿਰੁੱਧ ਕੋਈ ਕੇਸ ਨਹੀਂ ਸੀ।
341 (69 ਫੀਸਦੀ) 50 ਫੀਸਦੀ ਜਾਂ ਵੱਧ ਵੋਟਾਂ ਲੈ ਕੇ ਜਿੱਤੇ, ਜਦਕਿ 201 (37 ਫੀਸਦੀ) 50 ਫੀਸਦੀ ਤੋਂ ਘੱਟ ਵੋਟਾਂ ਲੈ ਕੇ ਜਿੱਤੇ। ਭਾਜਪਾ ਦੇ 303 ਜੇਤੂਆਂ ਵਿਚੋਂ 79 ਨੇ 50 ਫੀਸਦੀ ਤੋਂ ਘੱਟ ਵੋਟਾਂ ਲੈ ਕੇ ਜਿੱਤ ਦਰਜ ਕੀਤੀ, ਜਦਕਿ 224 (74 ਫੀਸਦੀ) ਸਾਂਸਦਾਂ ਨੂੰ 50 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ। ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ 225 ਦੁਬਾਰਾ ਚੁਣੇ ਗਏ ਸਾਂਸਦਾਂ ਵਿਚੋਂ 160 (71 ਫੀਸਦੀ) ਨੇ 50 ਫੀਸਦੀ ਤੋਂ ਵੱਧ ਵੋਟਾਂ ਲੈ ਕੇ ਜਿੱਤ ਹਾਸਲ ਕੀਤੀ। ਦੂਜੇ ਪਾਸੇ ਕਾਂਗਰਸ ਦੇ 52 ਜੇਤੂਆਂ ਵਿਚੋਂ 34 ਨੇ 50 ਫੀਸਦੀ ਤੋਂ ਘੱਟ ਤੇ 18 ਨੇ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ। ਜਿਨ੍ਹਾਂ 233 ਜੇਤੂ ਉਮੀਦਵਾਰਾਂ ਨੇ ਆਪਣੇ ਖਿਲਾਫ ਫੌਜਦਾਰੀ ਕੇਸ ਦਰਜ ਹੋਣ ਦੀ ਜਾਣਕਾਰੀ ਦਿੱਤੀ, ਉਨ੍ਹਾਂ ਵਿਚ 115 ਨੇ ਸਾਫ ਅਕਸ ਵਾਲੇ ਵਿਰੋਧੀਆਂ ਨੂੰ ਹਰਾ ਦਿੱਤਾ। ਐਲਾਨੀਆ ਮੁਜਰਮਾਨਾ ਅਕਸ ਵਾਲੇ 132 (57 ਫੀਸਦੀ) ਨੇ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ। 475 ਕਰੋੜਪਤੀ ਜੇਤੂ ਉਮੀਦਵਾਰਾਂ ਵਿਚੋਂ ਸਿਰਫ 54 ਨੇ ਗੈਰ-ਕਰੋੜਪਤੀ ਉਮੀਦਵਾਰਾਂ ਨੂੰ ਹਰਾਇਆ।
ਇਨ੍ਹਾਂ ਵਿਚੋਂ ਪੰਜ ਜੇਤੂਆਂ ਨੇ ਕੁਲ ਵੋਟਾਂ ਵਿਚੋਂ 30 ਫੀਸਦੀ ਤੋਂ ਕੁਝ ਵੱਧ ਵੋਟਾਂ ਹਾਸਲ ਕੀਤੀਆਂ। ਦੂਜੇ ਪਾਸੇ 48 ਗੈਰ-ਕਰੋੜਪਤੀਆਂ ਨੇ ਕਰੋੜਪਤੀਆਂ ਨੂੰ ਹਰਾਇਆ। ਇਨ੍ਹਾਂ ਵਿਚੋਂ 21 ਫੀਸਦੀ ਨੇ 50 ਫੀਸਦੀ ਤੋਂ ਵੱਧ ਵੋਟਾਂ ਹਾਸਲ ਕੀਤੀਆਂ।
ਕਰੋੜਪਤੀ ਉਮੀਦਵਾਰਾਂ ਵਿਚੋਂ 313 (66 ਫੀਸਦੀ) ਨੇ 50 ਫੀਸਦੀ ਜਾਂ ਵੱਧ ਵੋਟਾਂ ਹਾਸਲ ਕਰਕੇ ਜਿੱਤ ਦਰਜ ਕੀਤੀ।

143 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper