Latest News
ਅਮਰੀਕਾ ਵੱਲੋਂ ਈਰਾਨ ਦਾ ਡਰੋਨ ਫੁੰਡਣ ਦਾ ਦਾਅਵਾ

Published on 19 Jul, 2019 11:08 AM.

ਤਹਿਰਾਨ : ਅਮਰੀਕਾ ਵੱਲੋਂ ਈਰਾਨ ਦਾ ਡਰੋਨ ਸੁੱਟਣ ਦੇ ਦਾਅਵੇ ਤੋਂ ਬਾਅਦ ਖਾੜੀ ਵਿਚ ਸ਼ੁੱਕਰਵਾਰ ਤਣਾਅ ਵਧ ਗਿਆ। ਅਮਰੀਕਾ ਨੇ ਕਿਹਾ ਕਿ ਹਾਰਮੂਜ਼ ਜਲਡਮਰੂ ਮੱਧ ਦੇ ਮੁਹਾਨੇ 'ਤੇ ਅਮਰੀਕੀ ਨੇਵੀ ਦੇ ਬੇੜੇ ਲਈ ਖਤਰਾ ਪੈਦਾ ਹੋਣ ਦੇ ਬਾਅਦ ਡਰੋਨ ਫੁੰਡਿਆ ਗਿਆ। ਦੋਹਾਂ ਮੁਲਕਾਂ ਵਿਚਾਲੇ ਤਣਾਅ ਦੌਰਾਨ ਇਹ ਅਮਰੀਕੀ ਦੀ ਪਹਿਲੀ ਵੱਡੀ ਕਾਰਵਾਈ ਹੈ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਨ੍ਹਾ ਨੂੰ ਆਪਣੇ ਅਮਲੇ ਦੀ ਰਾਖੀ ਕਰਨ ਦਾ ਹੱਕ ਹੈ। ਦੂਜੇ ਪਾਸੇ ਈਰਾਨ ਦੇ ਵਿਦੇਸ਼ ਉਪ ਮੰਤਰੀ ਅੱਬਾਸ ਅਰਾਗਚੀ ਨੇ ਕਿਹਾ ਕਿ ਹਾਰਮੂਜ਼ ਜਾਂ ਹੋਰ ਕਿਤੇ ਉਨ੍ਹਾ ਦਾ ਕੋਈ ਡਰੋਨ ਫੁੰਡਿਆ ਨਹੀਂ ਗਿਆ। ਉਨ੍ਹਾ ਨੂੰ ਚਿੰਤਾ ਹੈ ਕਿ ਅਮਰੀਕੀ ਬਾਕਸਰ ਨੇ ਗਲਤੀ ਨਾਲ ਕਿਤੇ ਆਪਣਾ ਹੀ ਡਰੋਨ ਨਾ ਸੁੱਟ ਲਿਆ ਹੋਵੇ। ਈਰਾਨ ਨੇ ਐਤਵਾਰ ਇਕ ਵਿਦੇਸ਼ੀ ਟੈਂਕਰ ਤੇ ਉਸ ਦੇ ਅਮਲੇ ਦੇ 12 ਬੰਦੇ ਤੇਲ ਦੀ ਸਮਗਲਿੰਗ ਦੇ ਦੋਸ਼ ਵਿਚ ਫੜ ਲਏ ਸਨ।

148 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper