Latest News
ਸੋਨਭੱਦਰ ਜਾ ਰਹੀ ਪ੍ਰਿਅੰਕਾ ਹਿਰਾਸਤ 'ਚ

Published on 19 Jul, 2019 11:13 AM.

ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਸੋਨਭੱਦਰ ਗੋਲੀਬਾਰੀ ਮਾਮਲੇ 'ਚ ਸਿਆਸਤ ਤੇਜ਼ ਹੁੰਦੀ ਜਾ ਰਹੀ ਹੈ। ਸ਼ੁੱਕਰਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਪੀੜਤ ਪਰਵਾਰਾਂ ਦੇ ਲੋਕਾਂ ਨੂੰ ਮਿਲਣ ਜਾ ਰਹੀ ਸੀ, ਪਰ ਪੁਲਸ ਨੇ ਉਨ੍ਹਾ ਦੇ ਕਾਫ਼ਲੇ ਨੂੰ ਰਾਸਤੇ 'ਚ ਰੋਕ ਦਿੱਤਾ ਅਤੇ ਪ੍ਰਿਅੰਕਾ ਦੇ ਧਰਨੇ 'ਤੇ ਬੈਠਣ ਤੋਂ ਬਾਅਦ ਉਨ੍ਹਾ ਨੂੰ ਹਿਰਾਸਤ 'ਚ ਲੈ ਲਿਆ ਗਿਆ। ਐੱਸ ਡੀ ਐੱਮ ਦੀ ਗੱਡੀ 'ਚ ਪੁਲਸ ਪ੍ਰਿਅੰਕਾ ਨੂੰ ਚੁਨਾਰ ਗੈੱਸਟ ਹਾਊਸ ਲੈ ਗਈ, ਪਰ ਪ੍ਰਿਅੰਕਾ ਨੇ ਇੱਥੇ ਵੀ ਧਰਨਾ ਦੇਣਾ ਸ਼ੁਰੂ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਸੋਨਭੱਦਰ 'ਚ 10 ਲੋਕਾਂ ਦੀ ਹੱਤਿਆ ਤੋਂ ਬਾਅਦ ਹਾਲਾਤ ਵਿਗੜ ਗਏ ਹਨ ਅਤੇ ਧਾਰਾ 144 ਲਾਗੂ ਕੀਤੀ ਗਈ ਹੈ। ਇਸ ਦੌਰਾਨ ਪ੍ਰਿਅੰਕਾ ਨੂੰ ਹਿਰਾਸਤ 'ਚ ਲੈਣ ਦੀ ਘਟਨਾ 'ਤੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਟਿੱਪਣੀ ਕੀਤੀ ਹੈ। ਰਾਹੁਲ ਗਾਂਧੀ ਨੇ ਟਵੀਟ ਕਰਦੇ ਹੋਏ ਕਿਹਾ, ਉਤਰ ਪ੍ਰਦੇਸ਼ ਦੇ ਸੋਨਭੱਦਰ 'ਚ ਪ੍ਰਿਅੰਕਾ ਦੀ ਗੈਰ-ਕਾਨੂੰਨੀ ਗ੍ਰਿਫ਼ਤਾਰੀ ਪ੍ਰੇਸ਼ਾਨ ਕਰਨ ਵਾਲੀ ਘਟਨਾ ਹੈ। ਇਹ ਸੱਤਾ ਦੀ ਮਨਮਾਨੀ ਹੈ। 10 ਆਦਿਵਾਸੀ ਕਿਸਾਨ ਪਰਵਾਰਾਂ ਦੇ ਲੋਕਾਂ 'ਤੇ ਉਨ੍ਹਾਂ ਦੀ ਹੀ ਜ਼ਮੀਨ ਖਾਲੀ ਕਰਨ ਤੋਂ ਇਨਕਾਰ ਕਰਨ 'ਤੇ ਕਰੂਰਤਾ ਨਾਲ ਗੋਲੀਆਂ ਚਲਾਈਆਂ ਗਈਆਂ। ਭਾਜਪਾ ਸਰਕਾਰ ਦੇ ਦੌਰ 'ਚ ਯੂ ਪੀ ਦੀ ਵਧਦੀ ਅਸੁਰੱਖਿਆ ਦਾ ਖੁਲਾਸ ਕਰਦੀ ਹੈ।

180 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper