Latest News
ਅੰਸਾਰਉਲਾ ਕੇਸ 'ਚ ਐੱਨ ਆਈ ਏ ਦੀ ਤਾਬੜਤੋੜ ਛਾਪੇਮਾਰੀ

Published on 20 Jul, 2019 11:13 AM.


ਚੇਨਈ (ਨਵਾਂ ਜ਼ਮਾਨਾ ਸਰਵਿਸ)
ਭਾਰਤ ਸਰਕਾਰ ਖਿਲਾਫ਼ ਜੰਗ ਦੀ ਸਾਜਿਸ਼ ਘੜ ਰਹੇ ਅੱਤਵਾਦੀ ਸੰਗਠਨ ਅੰਸਾਰਉਲਾ ਦੇ ਤਾਮਿਲਨਾਡੂ ਸਥਿਤ 16 ਟਿਕਾਣਿਆਂ 'ਤੇ ਰਾਸ਼ਟਰੀ ਜਾਂਚ ਏਜੰਸੀ (ਐੱਨ ਆਈ ਏ) ਨੇ ਸ਼ਨੀਵਾਰ ਨੂੰ ਇੱਕੋ ਸਮੇਂ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਟਿਕਾਣਿਆਂ ਤੋਂ ਵੱਡੀ ਮਾਤਰਾ 'ਚ ਇਤਰਾਜਯੋਗ ਸਮਗਰੀ ਮਿਲੀ ਹੈ। ਐੱਨ ਆਈ ਏ ਨੇ ਪਿਛਲੇ ਦਿਨੀ ਅੰਸਾਰਉਲਾ ਨਾਲ ਜੁੜੇ 14 ਸ਼ੱਕੀ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਲੋਕਾਂ ਨੂੰ ਸਾਊਦੀ ਅਰਬ ਨੇ ਡਿਪੋਰਟ ਕੀਤਾ ਸੀ। ਐੱਨ ਆਈ ਏ ਮੁਤਾਬਕ ਅੰਤਰਰਾਸ਼ਟਰੀ ਅੱਤਵਾਦੀ ਸੰਗਠਨ ਅਲਕਾਇਦਾ ਅਤੇ ਆਈ ਐੱਸ ਆਈ ਐੱਸ ਨਾਲ ਜੁੜੇ ਅੰਸਾਰਉਲਾ ਦੇ ਇਰਾਦੇ ਬੇਹੱਦ ਖ਼ਤਰਨਾਕ ਹਨ।
ਐੱਨ ਆਈ ਏ ਮੁਤਾਬਕ ਇਹ ਸੰਗਠਨ ਭਾਰਤ ਨੂੰ ਇੱਕ ਇਸਲਾਮਿਕ ਸਟੇਟ 'ਚ ਤਬਦੀਲ ਕਰਕੇ ਸ਼ਰੀਆ ਕਾਨੂੰਨ ਲਾਗੂ ਕਰਨਾ ਚਾਹੁੰਦਾ ਹੈ। ਇਸ ਲਈ ਅੰਸਾਰਉਲਾ ਭਾਰਤ 'ਚ ਵੱਡੇ ਪੱਧਰ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਘੜ ਰਿਹਾ ਸੀ। ਮਾਹਰਾਂ ਮੁਤਾਬਕ ਕਿਸੇ ਇੱਕ ਸੂਬੇ 'ਚ ਕੱਟੜਪੰਥੀ ਇਸਲਾਮਿਕ ਵਿਚਾਰਧਾਰਾ ਨੂੰ ਵਧਾਉਣ ਦੇ ਹੁਣ ਤੱਕ ਹੋਏ ਸਭ ਤੋਂ ਵੱਡੇ ਖੁਲਾਸਿਆਂ 'ਚ ਅੰਸਾਰਉਲਾ ਦਾ ਪਰਦਾ ਫਾਸ਼ ਵੀ ਸ਼ਾਮਲ ਹੈ।
ਅੰਸਾਰਉਲਾ ਮਾਮਲੇ 'ਚ ਸ਼ਨੀਵਾਰ ਨੂੰ ਐੱਨ ਆਈ ਏ ਟੀਮ ਨੇ ਫਿਰ ਵੱਡੀ ਕਾਰਵਾਈ ਕਰਦੇ ਹੋਏ ਤਾਮਿਲਨਾਡੂ 'ਚ 16 ਸਥਾਨਾਂ 'ਤੇ ਛਾਪੇਮਾਰੀ ਕੀਤੀ। ਮੁਹੰਮਦ ਸ਼ੇਖ ਦੇ ਘਰ ਅੱੈਨ ਆਈ ਏ ਨੇ ਛਾਪੇ ਮਾਰੇ। ਐੱਨ ਆਈ ਏ ਨੇ ਇਸ ਦੇ ਨਾਲ ਹੀ ਹਸਨ ਅਲੀ ਅਤੇ ਹਰੀਸ਼ ਮੁਹੰਮਦ ਦੇ ਤਾਮਿਲਨਾਡੂ ਦੇ ਨਾਗਾਪਟਨਮ ਸਥਿਤ ਘਰ 'ਤੇ ਵੀ ਛਾਪੇਮਾਰੀ ਕੀਤੀ। ਇਹ ਸਾਰੇ ਪਾਬੰਦੀਸ਼ੁਦਾ ਸੰਗਠਨ ਸਿਮੀ ਪ੍ਰਤੀ ਝੁਕਾਅ ਰੱਖਦੇ ਸਨ। ਇਨ੍ਹਾਂ ਦਹਿਸ਼ਤਗਰਦਾਂ ਨੇ ਅੰਸਾਰਉਲਾ ਨਾਂਅ ਦਾ ਅੱਤਵਾਦੀ ਸੰਗਠਨ ਬਣਾ ਰੱਖਿਆ ਹੈ। ਇਸ ਦੌਰਾਨ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

159 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper