Latest News
ਇੰਡੋਨੇਸ਼ੀਆ ਓਪਨ : ਚੀਨ ਦੀ ਚੇਨ ਨੂੰ ਹਰਾ ਕੇ ਸਿੰਧੂ ਫਾਈਨਲ 'ਚ

Published on 20 Jul, 2019 11:15 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀ ਵੀ ਸਿੰਧੂ ਇੰਡੋਨੇਸ਼ੀਆ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਮਹਿਲਾ ਸਿੰਗਲ ਮੁਕਾਬਲੇ ਦੇ ਫਾਈਨਲ 'ਚ ਪਹੁੰਚ ਗਈ ਹੈ। ਉਨ੍ਹਾ ਸੈਮੀਫਾਈਨਲ 'ਚ ਚੀਨ ਦੀ ਚੇਨ ਯੂ ਫੀ ਨੂੰ ਸਿੱਧੇ ਸੈੱਟਾਂ 'ਚ 21-19 ਅਤੇ 21-10 ਨਾਲ ਹਰਾਇਆ। ਇਸ ਸਾਲ ਇਹ ਪਹਿਲਾ ਮੌਕਾ ਹੈ, ਜਦ ਉਸ ਨੇ ਕਿਸੇ ਵੱਡੇ ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੀ ਹੈ। ਜਕਾਰਤਾ 'ਚ ਜਾਰੀ ਇਸ ਟੂਰਨਾਮੈਂਟ ਦੇ ਫਾਈਨਲ 'ਚ ਉਨ੍ਹਾ ਦਾ ਮੁਕਾਬਲਾ ਜਾਪਾਨ ਦੀ ਅਕਾਨੇ ਯਾਮਾਗੁਚੀ ਨਾਲ ਹੋਵੇਗਾ।
46 ਮਿੰਟ ਤੱਕ ਚੱਲੇ ਮੁਕਾਬਲੇ 'ਚ ਰਿਓ ਉਲੰਪਿਕ ਦੀ ਚਾਂਦੀ ਦਾ ਤਮਗਾ ਵਿਜੇਤਾ ਸਿੰਧੂ ਲਈ ਪਹਿਲਾ ਸੈੱਟ ਮੁਸ਼ਕਲ ਰਿਹਾ, ਪਰ ਉਨ੍ਹਾ ਪਛੜਨ ਦੇ ਬਾਅਦ ਵਾਪਸੀ ਕੀਤੀ। ਇਹ ਗੇਮ ਉਨ੍ਹਾ 26 ਮਿੰਟ 'ਚ 21-19 ਨਾਲ ਆਪਣੇ ਨਾਂਅ ਕੀਤੀ। ਦੂਜੇ ਸੈੱਟ 'ਚ ਉਨ੍ਹਾ ਆਪਣੇ ਵਿਰੋਧੀ ਨੂੰ ਟਿਕਣ ਨਹੀਂ ਦਿੱਤਾ ਅਤੇ 20 ਮਿੰਟ 'ਚ ਜਿੱਤ ਦਰਜ ਕੀਤੀ। ਇਹ ਸੈੱਟ 20 ਮਿੰਟ ਤੱਕ ਚੱਲਿਆ।

183 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper