Latest News
ਅਸਮਾਨ ਨੂੰ ਪਹੁੰਚੀ ਟਮਾਟਰ ਦੀ ਕੀਮਤ

Published on 20 Jul, 2019 11:17 AM.


ਨਵੀਂ ਦਿੱਲੀ
(ਨਵਾਂ ਜ਼ਮਾਨਾ ਸਰਵਿਸ)
ਦੇਸ਼ ਭਰ 'ਚ ਟਮਾਟਰ ਦੀ ਕੀਮਤ ਇੱਕ ਵਾਰ ਫਿਰ ਅਸਮਾਨ 'ਤੇ ਹੈ। ਹਾਲਤ ਇਹ ਹੈ ਕਿ ਦਿੱਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਟਮਾਟਰ ਦੀ ਕੀਮਤ 60 ਤੋਂ 80 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਇਸ ਦੌਰਾਨ ਕੇਂਦਰ ਸਰਕਾਰ ਨੇ ਟਮਾਟਰ ਦੀਆਂ ਕੀਮਤਾਂ 'ਤੇ ਰੋਕ ਲਾਉਣ ਅਤੇ ਆਮ ਲੋਕਾਂ ਤੱਕ ਇਸ ਦੀ ਪਹੁੰਚ ਬਣਾਉਣ ਲਈ ਤਤਕਾਲ ਕਦਮ ਚੁੱਕੇ ਹਨ। ਸਰਕਾਰ ਨੇ ਸਰਕਾਰੀ ਕੰਪਨੀ ਮਦਰ ਡੇਅਰੀ ਤੋਂ ਟਮਾਟਰ ਨੂੰ 40 ਰੁਪਏ ਕਿਲੋ ਵੇਚਣ ਲਈ ਕਿਹਾ ਹੈ।
ਦਿੱਲੀ ਦੀ ਹੀ ਤਰ੍ਹਾਂ ਮਹਾਰਾਸ਼ਟਰ 'ਚ ਵੀ ਟਮਾਟਰ ਦੀ ਕੀਮਤ 50 ਤੋਂ 60 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਹੈ। ਮਾਹਰਾਂ ਮੁਤਾਬਕ ਸੋਕੇ ਦੀ ਸਥਿਤੀ ਦੇ ਕਾਰਨ ਕਿਸਾਨ ਟਮਾਟਰ ਦੀ ਫਸਲ ਨਹੀਂ ਲਾ ਸਕੇ, ਜਿਸ ਦੇ ਕਾਰਨ ਹੁਣ ਸਪਲਾਈ 'ਚ ਪ੍ਰੇਸ਼ਾਨੀ ਆ ਰਹੀ ਹੈ। ਮਹਾਰਾਸ਼ਟਰ 'ਚ ਸਪਲਾਈ ਹੁਣ ਗੁਜਰਾਤ ਅਤੇ ਕਰਨਾਟਕ ਤੋਂ ਹੀ ਹੋ ਰਹੀ ਹੈ। ਉਥੇ ਉਤਰ ਪ੍ਰਦੇਸ਼ ਅਤੇ ਬਿਹਾਰ ਵੀ ਟਮਾਟਰ ਦੀ ਭਾਰੀ ਕਮੀ ਨਾਲ ਦੋ-ਚਾਰ ਹੋ ਰਹੇ ਹਨ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋਈ ਭਾਰੀ ਬਾਰਸ਼ ਕਾਰਨ ਇਨ੍ਹਾਂ ਸੂਬਿਆਂ 'ਚ ਟਮਾਟਰ ਦੀ ਫਸਲ ਪ੍ਰਭਾਵਤ ਹੋਈ ਹੈ। ਇਹ ਸੂਬੇ ਦਿੱਲੀ 'ਚ ਟਮਾਟਰ ਦੀ ਸਪਲਾਈ ਕਰਦੇ ਹਨ। ਇਸ ਕਾਰਨ ਦਿੱਲੀ-ਐੱਨ ਸੀ ਆਰ 'ਚ ਵੀ ਟਮਾਟਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਦਿਖਾਈ ਦੇ ਰਹੀਆਂ ਹਨ।

191 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper