Latest News
ਇਮਰਾਨ ਤਿੰਨ ਦਿਨਾ ਅਮਰੀਕਾ ਦੌਰੇ 'ਤੇ ਰਵਾਨਾ

Published on 20 Jul, 2019 11:18 AM.


ਇਸਲਾਮਾਬਾਦ (ਨਵਾਂ ਜ਼ਮਾਨਾ ਸਰਵਿਸ)
ਪ੍ਰਧਾਨ ਮੰਤਰੀ ਇਮਰਾਨ ਖਾਨ ਸ਼ਨੀਵਾਰ ਨੂੰ ਆਪਣੀ ਪਹਿਲੀ ਅਮਰੀਕਾ ਯਾਤਰਾ 'ਤੇ ਰਵਾਨਾ ਹੋ ਗਏ, ਜਿੱਥੇ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਕਰਨਗੇ ਅਤੇ ਦੁਵੱਲੇ ਸੰਬੰਧਾਂ ਨੂੰ 'ਤਰੋਤਾਜ਼ਾ' ਕਰਨਗੇ, ਜੋ ਅਮਰੀਕਾ ਦੁਆਰਾ ਇਸਲਾਮਾਬਾਦ ਦੀ ਜਨਤਕ ਆਲੋਚਨਾ, ਫੌਜੀ ਮਦਦ ਨੂੰ ਰੱਦ ਕਰਨ ਅਤੇ ਅੱਤਵਾਦ ਖਿਲਾਫ਼ ਲੜਾਈ 'ਚ ਹੋਰ ਜ਼ਿਆਦਾ ਸਹਿਯੋਗ ਦੀ ਮੰਗ ਨੂੰ ਲੈ ਖਾਸੇ ਪ੍ਰਭਾਵਤ ਹੋਏ ਹਨ। ਪ੍ਰਧਾਨ ਮੰਤਰੀ ਖਾਨ ਦਾ ਦੌਰਾ ਇਸ ਸਮੇਂ ਹੋ ਰਿਹਾ ਹੈ, ਜਦ ਇਹ ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਅਫ਼ਗਾਨ ਤਾਲਿਬਾਨ ਵਿਚਾਲੇ ਗੱਲਬਾਤ ਇੱਕ ਨਿਰਣਾਇਕ ਦੌਰ 'ਚ ਪਹੁੰਚ ਗਈ ਹੈ। ਟਰੰਪ ਦੇ ਕਾਰਜਕਾਲ ਦੌਰਾਨ ਪਾਕਿਸਤਾਨ ਅਤੇ ਅਮਰੀਕਾ ਵਿਚਾਲੇ ਸੰਬੰਧ ਤਣਾਅਪੂਰਨ ਬਣੇ ਹੋਏ ਹਨ।
ਅਮਰੀਕੀ ਰਾਸ਼ਟਰਪਤੀ ਨੇ ਜਨਤਕ ਤੌਰ 'ਤੇ ਕਿਹਾ ਹੈ ਕਿ ਪਾਕਿਸਤਾਨ ਨੇ ਸਾਨੂੰ 'ਝੂਠ ਤੇ ਕਪਟ' ਤੋਂ ਇਲਾਵਾ ਕੁਝ ਵੀ ਨਹੀਂ ਦਿੱਤਾ ਅਤੇ ਅੱਤਵਾਦੀਆਂ ਦੇ ਸਮਰੱਥਨ ਦੇ ਚਲਦੇ ਉਸ ਦੀ ਸਹਾਇਤਾ ਨੂੰ ਵੀ ਟਾਲ ਦਿੱਤਾ ਹੈ। ਪ੍ਰਧਾਨ ਮੰਤਰੀ ਖਾਨ ਟਰੰਪ ਦੇ ਸੱਦੇ 'ਤੇ ਅਮਰੀਕਾ ਦੀ ਤਿੰਨ ਦਿਨਾ ਯਾਤਰਾ 'ਤੇ ਗਏ ਹਨ।

184 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper