Latest News
6 ਸੂਬਿਆਂ 'ਚ ਨਵੇਂ ਰਾਜਪਾਲ, ਐੱਮ ਪੀ ਤੋਂ ਉਤਰ ਪ੍ਰਦੇਸ਼ ਆਈ ਆਨੰਦੀਬੇਨ

Published on 20 Jul, 2019 11:20 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਹੁਣ ਕੁਝ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਹਨ ਅਤੇ ਕੁਝ ਦਾ ਤਬਾਦਲਾ ਕੀਤਾ ਗਿਆ ਹੈ। ਛੇ ਰਾਜਪਾਲਾਂ ਦੀ ਨਿਯੁਕਤੀ ਦੀ ਸੂਚਨਾ ਅੱਜ ਜਾਰੀ ਕੀਤੀ ਗਈ। ਆਨੰਦੀਬੇਨ ਪਟੇਲ ਨੂੰ ਉਤਰ ਪ੍ਰਦੇਸ਼ ਦਾ ਰਾਜਪਾਲ ਬਣਾਇਆ ਗਿਆ ਹੈ, ਜਦਕਿ ਜਗਦੀਪ ਧਨਖੜ ਨੂੰ ਪੱਛਮੀ ਬੰਗਾਲ ਦੇ ਰਾਜਪਾਲ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਉਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ, ਪੱਛਮੀ ਬੰਗਾਲ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਅਤੇ ਨਾਗਾਲੈਂਡ ਦੇ ਰਾਜਪਾਲ ਪਦਮਨਾਥ ਅਚਾਰੀਆ ਦਾ ਕਾਰਜਕਾਲ ਖ਼ਤਮ ਹੋ ਰਿਹਾ ਹੈ।
ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਆਨੰਦੀਬੇਨ ਹਾਲੇ ਮੱਧ ਪ੍ਰਦੇਸ਼ ਦੀ ਰਾਜਪਾਲ ਹੈ। ਉਨ੍ਹਾ ਦਾ ਤਬਾਦਲਾ ਉਤਰ ਪ੍ਰਦੇਸ਼ ਕਰ ਦਿੱਤਾ ਗਿਆ ਹੈ। ਬਿਹਾਰ ਦੇ ਰਾਜਪਾਲ ਲਾਲ ਜੀ ਟੰਡਨ ਦਾ ਵੀ ਤਬਾਦਲਾ ਮੱਧ ਪ੍ਰਦੇਸ਼ ਕਰ ਦਿੱਤਾ ਗਿਆ ਹੈ। ਪੱਛਮ ਬੰਗਾਲੀ ਦਾ ਰਾਜਪਾਲ ਜਗਦੀਪ ਧਨਖੜ ਨੂੰ ਨਿਯੁਕਤ ਕੀਤਾ ਗਿਆ ਹੈ। ਤ੍ਰਿਪੁਰਾ ਦਾ ਰਾਜਪਾਲ ਰਮੇਸ਼ ਬੈਸ ਨੂੰ ਬਣਾਇਆ ਗਿਆ।
ਬਿਹਾਰ ਦਾ ਰਾਜਪਾਲ ਫਾਗੂ ਚੌਹਾਨ ਨੂੰ ਬਣਾਇਆ ਗਿਆ ਹੈ। ਬਿਹਾਰ ਦੇ ਰਾਜਪਾਲ ਯੂ ਪੀ ਦੇ ਕਦੀ ਵੱਡੇ ਭਾਜਪਾ ਨੇਤਾ ਰਹੇ ਲਾਲ ਜੀ ਟੰਡਨ ਨੂੰ ਮੱਧ ਪ੍ਰਦੇਸ਼ ਤਬਦੀਲ ਕਰ ਦਿੱਤਾ ਗਿਆ ਹੈ। ਨਾਗਾਲੈਂਡ ਦਾ ਰਾਜਪਾਲ ਆਰ ਐੱਨ ਰਵੀ ਨੂੰ ਬਣਾਇਆ ਗਿਆ ਹੈ।

181 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper