Latest News
ਕੁਮਾਰਸਵਾਮੀ ਸਰਕਾਰ ਦਾ ਅੱਜ ਆਖਰੀ ਦਿਨ : ਯੇਦੀਯੁਰੱਪਾ

Published on 21 Jul, 2019 11:20 AM.


ਬੇਂਗਲੁਰੂ : ਕਰਨਾਟਕ ਭਾਜਪਾ ਦੇ ਪ੍ਰਧਾਨ ਤੇ ਸਾਬਕਾ ਮੁਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਕੁਮਾਰਸਵਾਮੀ ਵਜ਼ਾਰਤ ਦਾ ਆਖਰੀ ਦਿਨ ਹੋਵੇਗਾ। ਕਾਂਗਰਸ ਤੇ ਜਨਤਾ ਦਲ (ਸੈਕੂਲਰ) ਸਰਕਾਰ ਬਚਾਉਣ ਲਈ ਪੂਰਾ ਜ਼ੋਰ ਲਾ ਰਹੇ ਹਨ। ਦੋ ਆਜ਼ਾਦ ਵਿਧਾਇਕਾਂ ਨੇ ਅਸਤੀਫੇ ਵਾਪਸ ਲੈਣ ਦੀ ਗੱਲ ਕਹੀ ਹੈ ਪਰ ਕਾਂਗਰਸ ਵਿਧਾਇਕ ਸ਼੍ਰੀਮੰਤ ਪਾਟਿਲ ਦੇ ਅਚਾਨਕ ਗਾਇਬ ਹੋਣ ਤੇ ਫਿਰ ਮੁੰਬਈ ਦੇ ਹਸਪਤਾਲ ਵਿਚ ਭਰਤੀ ਹੋਣ ਦੀ ਖਬਰ ਨੇ ਸਰਕਾਰ ਲਈ ਸੰਕਟ ਵਧਾ ਦਿੱਤਾ ਹੈ। ਇੱਕੋ-ਇੱਕ ਬਸਪਾ ਵਿਧਾਇਕ ਐੱਨ ਮਹੇਸ਼ ਨੇ ਕਿਹਾ ਹੈ ਕਿ ਉਹ ਸੋਮਵਾਰ ਭਰੋਸੇ ਦੇ ਮਤੇ 'ਤੇ ਵੋਟਿੰਗ ਵਿਚ ਹਿੱਸਾ ਨਹੀਂ ਲੈਣਗੇ। ਬਸਪਾ ਸੁਪਰੀਮੋ ਨੇ ਉਨ੍ਹਾ ਨੂੰ ਇਹ ਨਿਰਦੇਸ਼ ਦਿੱਤਾ ਗਿਆ ਹੈ। ਹੁਕਮਰਾਨ ਕਾਂਗਰਸ ਤੇ ਜਨਤਾ ਦਲ ਸੈਕੂਲਰ ਨੂੰ ਉਨ੍ਹਾ ਦੀ ਵੋਟ ਦੀ ਆਸ ਸੀ।

200 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper