Latest News
ਸ਼ੀਲਾ ਦੀਕਸ਼ਤ ਦੀ ਅੰਤਮ ਯਾਤਰਾ 'ਚ ਹਰ ਤਬਕੇ ਦੇ ਲੋਕ ਸ਼ਾਮਲ

Published on 21 Jul, 2019 11:22 AM.


ਨਵੀਂ ਦਿੱਲੀ : ਸੀਨੀਅਰ ਕਾਂਗਰਸ ਆਗੂ ਤੇ ਦਿੱਲੀ ਦੀ ਤਿੰਨ ਵਾਰ ਮੁੱਖ ਮੰਤਰੀ ਬਣੀ ਸ਼ੀਲਾ ਦੀਕਸ਼ਤ ਦਾ ਐਤਵਾਰ ਅੰਤਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਤੋਂ ਇਲਾਵਾ ਭਾਜਪਾ ਪ੍ਰਧਾਨ ਅਮਿਤ ਸ਼ਾਹ, ਅਰਵਿੰਦ ਕੇਜਰੀਵਾਲ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਮੌਜੂਦ ਸਨ। ਪਾਰਟੀ ਹੈੱਡਕੁਆਰਟਰ ਵਿਚ ਉਨ੍ਹਾ ਦੀ ਦੇਹ 'ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਹੋਰਨਾਂ ਆਗੂਆਂ ਨੇ ਫੁੱਲ ਚੜ੍ਹਾਏ। ਸੀਨੀਅਰ ਭਾਜਪਾ ਆਗੂ ਐੱਲ ਕੇ ਅਡਵਾਨੀ ਤੇ ਸੁਸ਼ਮਾ ਸਵਰਾਜ ਅਫਸੋਸ ਕਰਨ ਉਨ੍ਹਾ ਦੇ ਘਰ ਪੁੱਜੇ। ਸੋਨੀਆ ਗਾਂਧੀ ਨੇ ਉਨ੍ਹਾ ਨੂੰ ਦੋਸਤ ਤੇ ਵੱਡੀ ਭੈਣ ਦੱਸਦਿਆਂ ਕਿਹਾ ਕਿ ਉਨ੍ਹਾ ਦੇ ਜਾਣ ਨਾਲ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾ ਦਿੱਲੀ ਲਈ ਚੰਗਾ ਕੰਮ ਕੀਤਾ।

158 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper