Latest News
ਇਮਰਾਨ ਹੋਟਲ ਦੀ ਥਾਂ ਰਾਜਦੂਤ ਦੀ ਕੋਠੀ 'ਚ ਠਹਿਰੇ

Published on 21 Jul, 2019 11:28 AM.


ਵਾਸ਼ਿੰਗਟਨ : ਖਸਤਾ ਮਾਲੀ ਹਾਲਤ 'ਚੋਂ ਲੰਘ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਲਈ ਇਥੇ ਪੁੱਜਣ 'ਤੇ ਹੋਟਲ ਦੀ ਥਾਂ ਆਪਣੇ ਰਾਜਦੂਤ ਦੀ ਕੋਠੀ 'ਚ ਠਹਿਰੇ। ਟਰੰਪ 22 ਜੁਲਾਈ ਨੂੰ ਉਨ੍ਹਾ ਨੂੰ ਵ੍ਹਾਈਟ ਹਾਊਸ 'ਚ ਮਿਲਣਗੇ। ਇਮਰਾਨ ਵਿਸ਼ਵ ਬੈਂਕ ਤੇ ਕੌਮਾਂਤਰੀ ਮੁਦਰਾ ਫੰਡ ਦੇ ਮੁਖੀਆਂ ਨੂੰ ਵੀ ਮਿਲਣਗੇ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਉਨ੍ਹਾ ਨੂੰ ਮੰਗਲਵਾਰ ਮਿਲਣਗੇ। ਇਮਰਾਨ ਦੇ ਨਾਲ ਸੈਨਾ ਮੁਖੀ ਕਮਰ ਜਾਵੇਦ ਬਾਜਵਾ ਤੇ ਆਈ ਐੱਸ ਆਈ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਵੀ ਗਏ ਹਨ।

235 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper