Latest News
ਜੰਮੂ-ਕਸ਼ਮੀਰ ਤੇ ਲੱਦਾਖ 'ਚ ਸਰਮਾਇਆ ਲਾਵਾਂਗੇ : ਮੁਕੇਸ਼ ਅੰਬਾਨੀ

Published on 12 Aug, 2019 11:56 AM.


ਮੁੰਬਈ : ਦੇਸ਼ ਦੇ ਸਭ ਤੋਂ ਵੱਡੇ ਸਨਅਤੀ ਗਰੁੱਪ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਪ੍ਰਧਾਨ ਮੰਤਰੀ ਦੇ ਸੱਦੇ ਦਾ ਹੁੰਗਾਰਾ ਭਰਦਿਆਂ ਸੋਮਵਾਰ ਜੰਮੂ-ਕਸ਼ਮੀਰ ਤੇ ਲੱਦਾਖ ਵਿਚ ਵੱਡੀ ਪੱਧਰ 'ਤੇ ਸਰਮਾਇਆ ਲਾਉਣ ਦਾ ਐਲਾਨ ਕੀਤਾ। ਰਿਲਾਇੰਸ ਗਰੁੱਪ ਦੀ 42ਵੀਂ ਸਾਲਾਨਾ ਆਮ ਬੈਠਕ ਵਿਚ ਉਨ੍ਹਾ ਕਿਹਾ ਕਿ ਇਸ ਲਈ ਉਹ ਛੇਤੀ ਹੀ ਸਪੈਸ਼ਲ ਟਾਸਕ ਫੋਰਸ ਬਣਾਉਣ ਜਾ ਰਹੇ ਹਨ।
ਅੰਬਾਨੀ ਨੇ ਇਸ ਮੌਕੇ ਕਈ ਵੱਡੇ ਐਲਾਨ ਵੀ ਕੀਤੇ। ਸਭ ਤੋਂ ਵੱਡਾ ਐਲਾਨ ਜੀਓ ਗੀਗਾ ਫਾਈਬਰ ਦੀ 5 ਸਤੰਬਰ ਨੂੰ ਲਾਂਚਿੰਗ ਨੂੰ ਲੈ ਕੇ ਸੀ। ਇਸ ਪਲੈਨ ਦੀ ਸ਼ੁਰੂਆਤ 700 ਰੁਪਏ ਨਾਲ ਹੋਵੇਗੀ ਤੇ ਇਸ ਦੀ ਰੇਂਜ 10 ਹਜ਼ਾਰ ਰੁਪਏ ਤੱਕ ਜਾਵੇਗੀ। ਜੀਓ ਗੀਗਾ ਫਾਈਬਰ ਦੇ ਸਭ ਤੋਂ ਘੱਟ ਕੀਮਤ ਵਾਲੇ ਪਲੈਨ ਵਿਚ ਯੂਜ਼ਰਜ਼ ਨੂੰ 100 ਐੱਮ ਬੀ ਪੀ ਐੱਸ ਸਪੀਡ ਮਿਲੇਗੀ। ਪ੍ਰੀਮੀਅਮ ਪੈਕ ਵਿਚ ਇਹ ਸਪੀਡ 1 ਜੀ ਬੀ ਪੀ ਐੱਸ ਤੱਕ ਰਹੇਗੀ। ਇਸ ਵੇਲੇ ਭਾਰਤ ਵਿਚ ਫਿਕਸਡ ਬਰਾਡਬੈਂਡ ਕੁਨੈਕਸ਼ਨ ਵਿਚ ਔਸਤ ਡਾਊਨਲੋਡ ਸਪੀਡ 26.46 ਐੱਮ ਬੀ ਪੀ ਐੱਸ ਹੈ, ਜਦਕਿ ਅਪਲੋਡ ਸਪੀਡ 21.91 ਐੱਮ ਬੀ ਪੀ ਐੱਸ ਹੈ। ਰਿਲਾਇੰਸ ਜੀਓ ਗੀਗਾ ਫਾਈਬਰ ਦਾ ਸਾਲਾਨਾ ਪੈਕੇਜ ਲੈਣ ਵਾਲੇ ਗਾਹਕਾਂ ਨੂੰ ਐੱਚ ਡੀ/ 4-ਕੇ ਐੱਲ ਈ ਡੀ ਟੈਲੀਵੀਜ਼ਨ ਸੈੱਟ ਤੇ 4-ਕੇ ਸੈੱਟਅੱਪ ਬਾਕਸ ਫਰੀ ਵਿਚ ਦੇਵੇਗੀ। 700 ਰੁਪਏ ਦੇ ਸਭ ਤੋਂ ਛੋਟੇ ਪੈਕ ਵਿਚ ਗਾਹਕਾਂ ਨੂੰ ਲਾਈਫ ਟਾਈਮ ਫਰੀ ਵਾਇਸ ਕਾਲ ਤੇ ਹਾਈ ਸਪੀਡ ਇੰਟਰਨੈੱਟ ਮਿਲੇਗਾ। ਸਿਰਫ ਡਾਟਾ ਦੇ ਪੈਸੇ ਦੇਣੇ ਹੋਣਗੇ, ਵਾਇਸ ਕਾਲ ਫਰੀ ਹੋਵੇਗੀ। ਜਿਹੜਾ ਸੈੱਟ-ਟਾਪ ਬਾਕਸ ਮਿਲੇਗਾ, ਉਸ ਨਾਲ ਚਾਰ ਲੋਕਾਂ ਨਾਲ ਵੀਡੀਓ ਕਾਨਫਰੰਸਿੰਗ ਕਾਲ ਕੀਤੀ ਜਾ ਸਕਦੀ ਹੈ। ਗੀਗਾ ਫਾਈਬਰ 'ਤੇ ਨਵੀਂ ਫਿਲਮ ਪਹਿਲੇ ਦਿਨ ਹੀ ਦੇਖੀ ਜਾ ਸਕੇਗੀ। ਇਹ ਸਹੂਲਤ 2020 ਦੇ ਅੱਧ ਵਿਚ ਸ਼ੁਰੂ ਹੋ ਜਾਵੇਗੀ। ਘਰ ਬੈਠੇ ਪਿਕਚਰ ਹਾਲ ਦਾ ਮਜ਼ਾ ਦੇਣ ਲਈ ਮਿਕਸਡ ਡਿਵਾਈਸ ਵੀ ਲਾਂਚ ਕੀਤੀ ਗਈ ਹੈ। ਅੰਬਾਨੀ ਨੇ ਦੱਸਿਆ ਕਿ ਜੀਓ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਟੈਲੀਕਾਮ ਅਪਰੇਟਰ ਬਣ ਗਿਆ ਹੈ। ਉਹ ਹਰ ਮਹੀਨੇ ਇਕ ਕਰੋੜ ਨਵੇਂ ਗਾਹਕ ਜੋੜ ਰਹੇ ਹਨ।

124 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper