Latest News
ਮੋਦੀ-ਸ਼ਾਹ ਨੇ ਕਸ਼ਮੀਰ ਨੂੰ ਬਣਾਇਆ ਫਲਸਤੀਨ : ਅਈਅਰ

Published on 12 Aug, 2019 11:57 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਕਾਂਗਰਸੀ ਨੇਤਾ ਮਣੀਸ਼ੰਕਰ ਅਈਅਰ ਨੇ ਇੱਕ ਅਖ਼ਬਾਰ 'ਚ ਲੇਖ ਲਿਖ ਕੇ ਦਾਅਵਾ ਕੀਤਾ ਹੈ ਕਿ ਕਸ਼ਮੀਰ ਭਾਰਤ ਲਈ ਫਲਸਤੀਨ ਬਣਨ ਜਾ ਰਿਹਾ ਹੈ। ਇੱਕ ਹੋਰ ਦਿੱਗਜ਼ ਕਾਂਗਰਸੀ ਨੇਤਾ ਪੀ ਚਿਦੰਬਰਮ ਨੇ ਵੀ ਕਿਹਾ ਕਿ ਮੋਦੀ ਸਰਕਾਰ ਨੇ ਆਰਟੀਕਲ 370 ਇਸ ਲਈ ਹਟਾਇਆ, ਕਿਉਂਕਿ ਕਸ਼ਮੀਰ ਮੁਸਲਿਮ ਬਹੁ-ਗਿਣਤੀ ਸੂਬਾ ਹੈ।
'ਏ ਲਾਂਗ ਨਾਈਟ ਇਨ ਦਿ ਵੈਲੀ' (ਘਾਟੀ ਦੀ ਲੰਮੀ ਰਾਤ) ਸਿਰਲੇਖ ਹੇਠ 'ਇੰਡੀਅਨ ਐੱਕਸਪ੍ਰੱੈਸ' 'ਚ ਲਿਖੇ ਲੇਖ 'ਚ ਅਈਅਰ ਨੇ ਕਿਹਾ, 'ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਨੇ ਸਾਡੀ ਉਤਰੀ ਸਰਹੱਦ 'ਤੇ ਇੱਕ ਫਲਸਤੀਨ ਤਿਆਰ ਕਰ ਦਿੱਤਾ ਹੈ। ਇਸ ਲਈ ਉਨ੍ਹਾਂ 400 ਸਥਾਨਕ ਨੇਤਾਵਾਂ ਨੂੰ ਹਿਰਾਸਤ 'ਚ ਰੱਖਿਆ ਹੈ।' ਅਈਅਰ ਦਾ ਕਹਿਣਾ ਹੈ ਕਿ ਕਸ਼ਮੀਰੀਆਂ ਦੇ ਮੌਲਿਕ ਅਧਿਕਾਰਾਂ ਦਾ ਹਨਨ ਕੀਤਾ ਜਾ ਰਿਹਾ ਹੈ। ਉਤਰ ਪ੍ਰਦੇਸ਼ ਦੇ ਮਸ਼ਹੂਰ 'ਆਇਆ ਰਾਮ, ਗਿਆ ਰਾਮ' ਨੂੰ ਕਸ਼ਮੀਰ ਦੇ ਲੋਕਾਂ ਦੀ ਆਵਾਜ਼ ਦੇ ਰੂਪ 'ਚ ਪ੍ਰਸਾਰਤ ਕੀਤਾ ਜਾ ਰਿਹਾ ਹੈ। ਉਨ੍ਹਾ ਸਵਾਲ ਕੀਤਾ ਕਿ 70 ਲੱਖ ਕਸ਼ਮੀਰੀਆਂ 'ਤੇ ਦਮਨ ਕਿਉਂ ਹੋ ਰਿਹਾ ਹੈ, ਜੇਕਰ ਉਨ੍ਹਾਂ ਨੂੰ ਸਹੀ ਮਾਇਨੇ 'ਚ ਤਿੰਨ ਪਰਵਾਰਾਂ ਦੀ ਜਕੜ ਤੋਂ ਮੁਕਤ ਕੀਤਾ ਜਾ ਰਿਹਾ ਹੈ? '
ਅਈਅਰ ਨੇ ਲੇਖ 'ਚ ਕਿਹਾ ਕਿ ਮੋਦੀ-ਸ਼ਾਹ ਦੀ ਜੋੜੀ ਨੇ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਕੱਟੜ ਯਹੂਦੀਆਂ ਤੋਂ ਟ੍ਰੇੇਨਿੰਗ ਲਈ ਹੈ। ਕੇਂਦਰ 'ਚ ਮੰਤਰੀ ਰਹੇ ਅਈਅਰ ਨੇ ਫਲਸਤੀਨ ਦੇ ਹਵਾਲੇ ਨਾਲ ਇਸ਼ਾਰਿਆਂ 'ਚ ਕਿਹਾ ਕਿ ਭਾਰਤ ਨੂੰ ਕਸ਼ਮੀਰੀਆਂ ਦੇ ਹਿੰਸਕ ਵਿਰੋਧ ਤੋਂ ਕਦੀ ਮੁਕਤੀ ਨਹੀਂ ਮਿਲੇਗੀ। ਉਹ ਲਿਖਦੇ ਹਨ, 'ਉਨ੍ਹਾਂ (ਮੋਦੀ-ਸ਼ਾਹ) ਸਿੱਖਿਆ ਹੈ ਕਿ ਕਸ਼ਮੀਰੀਆਂ ਦੀ ਆਜ਼ਾਦੀ, ਮਾਣ-ਮਰਿਆਦਾ ਅਤੇ ਆਤਮ-ਸਨਮਾਨ ਨੂੰ ਕਿਸ ਤਰ੍ਹਾਂ ਕੁਚਲਿਆ ਜਾਵੇ। ਇਜ਼ਰਾਇਲ ਨੇ ਫਿਲਸਤੀਨੀਆਂ 'ਤੇ ਆਪਣੇ ਸੱਤ ਦਹਾਕਿਆਂ ਦੇ ਸਖ਼ਤ ਦਮਨ ਦੇ ਨਤੀਜਿਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ, ਪਰ ਫਲਸਤੀਨੀ 14 ਮਈ 1948 ਤੋਂ ਹੀ ਲਗਾਤਾਰ ਜਵਾਬੀ ਕਾਰਵਾਈ ਕਰਦੇ ਰਹੇ ਹਨ।' ਉਨ੍ਹਾ ਕਿਹਾ ਕਿ ਅਰਬ ਦੇਸ਼ਾਂ ਨੇ ਫਲਸਤੀਨੀਆਂ ਨੂੰ ਉਨ੍ਹਾਂ ਦੇ ਹਾਲਾਤ 'ਤੇ ਛੱਡ ਦਿੱਤਾ, ਪਰ ਫਲਸਤੀਨ ਨੇ ਲੜਨਾ ਨਹੀਂ ਛੱਡਿਆ। ਉਹ ਆਪਣੇ ਆਮ ਨਾਗਰਿਕਾਂ ਦੀ ਮੌਤ, ਵੱਡੀ ਗਿਣਤੀ 'ਚ ਲੋਕਾਂ ਦੀ ਕੈਦ ਵਰਗੀ ਵੱਡੀ ਕੀਮਤ ਚੁਕਾ ਕੇ ਵੀ ਅੱਗੇ ਵਧ ਰਹੇ ਹਨ।' ਉਹਨਾ ਕਿਹਾ ਕਿ ਮੋਦੀ-ਸ਼ਾਹ ਨੇ ਬੰਦੂਕਾਂ ਦੀ ਨੋਕ ਅਤੇ ਪੈਲੇਟ ਗੰਨ ਨਾਲ ਬੱਚਿਆਂ ਨੂੰ ਜ਼ਖ਼ਮੀ ਕਰਦੇ ਹੋਏ ਸ਼ਕਤੀਪੂਰਵਕ ਏਕੀਕਰਨ ਦੇ ਬਦਲੇ ਕਸ਼ਮੀਰੀਆਂ ਦੇ 'ਵਿਕਾਸ' ਦਾ ਵਾਅਦਾ ਦਿੱਤਾ। ਫਲਸਤੀਨੀਆਂ ਨੂੰ ਵੀ ਸ਼ਾਂਤੀ ਕਾਇਮ ਰੱਖਣ ਦੇ ਬਦਲੇ ਮਨਾਮਾ ਪੈਕੇਜ ਦੇ ਤਹਿਤ ਯੂ ਐੱਸ/ ਪੈਟਰੋ ਡਾਲਰਜ਼ ਦਾ ਆਫ਼ਰ ਦਿੱਤਾ ਗਿਆ, ਪਰ ਇੱਕ-ਇੱਕ ਫਲਸਤੀਨੀ ਨੇ ਇੱਕ ਸੁਰ 'ਚ ਇਸ ਨੂੰ ਨਾਕਾਰ ਦਿੱਤਾ। ਅਈਅਰ ਨੇ ਕਿਹਾ, 'ਕਸ਼ਮੀਰੀ ਵੀ ਗੁਲਾਮੀ ਦੀ ਬੇੜੀਆਂ ਪਾ ਆਜ਼ਾਦ ਬਣਨ ਦਾ ਮੋਦੀ-ਸ਼ਾਹ ਦਾ ਆਫ਼ਰ ਠੁਕਰਾਉਣ ਜਾ ਰਹੇ ਹਨ।'

106 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper