Latest News
ਸੱਤਿਆਪਾਲ ਮਲਿਕ ਦੇ ਸੱਦੇ ਨੂੰ ਰਾਹੁਲ ਨੇ ਕੀਤਾ ਸਵੀਕਾਰ

Published on 13 Aug, 2019 11:42 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)
ਜੰਮੂ-ਕਸ਼ਮੀਰ ਤੋਂ ਧਾਰਾ 370 ਹਟਣ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾਵਾਂ ਦਾ ਕਹਿਣਾ ਹੈ ਕਿ ਘਾਟੀ 'ਚ ਹਾਲਾਤ ਠੀਕ ਨਹੀਂ ਹਨ। ਰਾਹੁਲ ਨੇ ਵੀ ਕਿਹਾ ਸੀ ਕਿ ਸਰਕਾਰ ਦੇ ਦਾਅਵਿਆਂ ਵਿਰੁੱਧ ਉਥੇ ਅਸ਼ਾਂਤੀ ਦਾ ਮਾਹੌਲ ਹੈ, ਪਰ ਉਨ੍ਹਾ ਦੇ ਇਸ ਬਿਆਨ 'ਤੇ ਜੰਮੂ ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਕਿਹਾ ਕਿ ਰਾਹੁਲ ਗਾਂਧੀ ਗਲਤ-ਬਿਆਨੀ ਨਾ ਕਰਨ।
ਸਰਕਾਰ ਉਨ੍ਹਾ ਲਈ ਸਪੈਸ਼ਲ ਜਹਾਜ਼ ਭੇਜੇਗੀ, ਤਾਂ ਕਿ ਉਹ ਕਸ਼ਮੀਰ ਦੀ ਮੌਜੂਦਾ ਹਾਲਤ ਨੂੰ ਦੇਖ ਸਕਣ। ਗਲਤ-ਬਿਆਨੀ ਕਰਕੇ ਉਹ ਦੇਸ਼ ਦਾ ਨੁਕਸਾਨ ਕਰ ਰਹੇ ਹਨ।
ਮਲਿਕ ਦੇ ਤਿੱਖੇ ਬਿਆਨ ਤੋਂ ਬਾਅਦ ਕਾਂਗਰਸ ਸਾਂਸਦ ਸ਼ਸ਼ੀ ਥਰੂਰ ਨੇ ਨਿਸ਼ਾਨਾ ਸਾਧਿਆ। ਉਨ੍ਹਾ ਕਿਹਾ ਕਿ ਗਵਰਨਰ ਸਾਹਿਬ ਕੇਵਲ ਰਾਹੁਲ ਗਾਂਧੀ ਲਈ ਕਿਉਂ ਜਹਾਜ਼ ਭੇਜ ਰਹੇ ਹਨ ਜਾਂ ਉਨ੍ਹਾਂ ਨੂੰ ਹੀ ਕਿਉਂ ਬੁਲਾ ਰਹੇ ਹਨ, ਚੰਗਾ ਹੁੰਦਾ ਕਿ ਉਹ ਸਾਰੇ ਦਲਾਂ ਦੇ ਨੇਤਾਵਾਂ ਨੂੰ ਹਾਲਾਤ ਦਾ ਜਾਇਜਾ ਲੈਣ ਲਈ ਬੁਲਾਉਂਦੇ।
ਰਾਜਪਾਲ ਦੇ ਜਹਾਜ਼ ਭੇਜੇ ਜਾਣ ਦੀ ਆਫ਼ਰ 'ਤੇ ਰਾਹੁਲ ਨੇ ਅਵੀਟ ਕਰਕੇ ਹੋਏ ਕਿਹਾ, 'ਉਹ ਪੇਸ਼ਕਸ਼ ਨੂੰ ਸਵੀਕਾਰ ਕਰਦੇ ਹਨ। ਵਿਰੋਧੀ ਦਲਾਂ ਦੇ ਇੱਕ ਪ੍ਰਤੀਨਿਧੀ ਮੰਡਲ ਨਾਲ ਉਹ ਖੁਦ ਕਸ਼ਮੀਰ ਅਤੇ ਲੱਦਾਖ ਦਾ ਦੌਰਾ ਕਰਨਗੇ। ਸਾਨੂੰ ਕਿਸੇ ਸਪੈਸ਼ਲ ਜਹਾਜ਼ ਦੀ ਜ਼ਰੂਰਤ ਨਹੀਂ ਕ੍ਰਿਪਾ ਕਰਕੇ ਸਾਨੂੰ ਘੁੰਮਣ-ਫਿਰਨ ਅਤੇ ਲੋਕਾਂ, ਮੁੱਖ ਧਾਰਾ ਦੇ ਨੇਤਾਵਾਂ ਅਤੇ ਉਥੇ ਤਾਇਨਾਤ ਫੌਜੀਆਂ ਨਾਲ ਮਿਲਣ ਦੀ ਆਜ਼ਾਦੀ ਨੂੰ ਪੱਕਾ ਕਰ ਦਿਓ।'

108 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper