Latest News
ਐੱਲ ਓ ਸੀ 'ਤੇ ਕਿਸੇ ਵੀ ਚੁਣੌਤੀ ਨਾਲ ਨਜਿੱਠਣ ਲਈ ਫੌਜ ਤਿਆਰ : ਜਨਰਲ ਰਾਵਤ

Published on 13 Aug, 2019 11:45 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਫੌਜ ਪ੍ਰਮੁੱਖ ਜਨਰਲ ਬਿਪਿਨ ਰਾਵਤ ਨੇ ਮੰਗਲਵਾਰ ਨੂੰ ਕਿਹਾ ਕਿ ਫੌਜ ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ ਓ ਸੀ) ਦੇ ਕੋਲ ਕਿਸੇ ਵੀ ਸੁਰੱਖਿਆ ਚੁਣੌਤੀ ਨਾਲ ਨਜਿੱਠਣ ਲਈ ਤਿਆਰ ਹੈ। ਉਨ੍ਹਾ ਖੇਤਰ 'ਚ ਪਾਕਿਸਤਾਨ ਵੱਲੋਂ ਵਾਧੂ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ ਦੀ ਖ਼ਬਰਾਂ ਨੂੰ ਤਵੱਜੋ ਨਹੀਂ ਦਿੱਤੀ। ਇੱਕ ਪ੍ਰੋਗਰਾਮ 'ਚ ਉਨ੍ਹਾ ਕਿਹਾ, 'ਅੰਦਾਜ਼ਾ ਇਹੀ ਹੈ ਕਿ ਜੇਕਰ ਕੁਝ ਵੀ ਗਲਤ ਹੁੰਦਾ ਹੈ ਤਾਂ ਅਸੀਂ ਤਿਆਰ ਹਾਂ।'
ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਸ ਲਏ ਜਾਣ ਅਤੇ ਸੂਬੇ ਨੂੰ ਦੋ ਕੇਂਦਰ ਸ਼ਾਸਤ ਖੇਤਰਾਂ 'ਚ ਵੰਡੇ ਜਾਣ ਦੇ ਭਾਰਤ ਦੇ ਫੈਸਲੇ ਤੋਂ ਬਾਅਦ ਐੱਲ ਓ ਸੀ ਦੇ ਕੋਲ ਸੁਰੱਖਿਆ ਸਥਿਤੀ ਨੂੰ ਲੈ ਕੇ ਜਨਰਲ ਰਾਵਤ ਤੋਂ ਸਵਾਲ ਪੁੱਛਿਆ ਗਿਆ ਸੀ। ਕਸ਼ਮੀਰ 'ਤੇ ਭਾਰਤ ਦੇ ਫੈਸਲੇ ਤੋਂ ਬਾਅਦ ਐੱਲ ਓ ਸੀ ਦੇ ਕੋਲ ਪਾਕਿਸਤਾਨ ਵੱਲੋਂ ਫੌਜੀਆਂ ਦੀ ਗਿਣਤੀ ਵਧਾਏ ਜਾਣ ਦੇ ਸਵਾਲ 'ਤੇ ਜਨਰਲ ਰਾਵਤ ਨੇ ਕਿਹਾ, 'ਹਰ ਕੋਈ ਚੌਕਸੀ ਲਈ ਤਾਇਨਾਤੀ ਕਰਦਾ ਹੈ।' ਉਨ੍ਹਾ ਕਿਹਾ, 'ਸਾਨੂੰ ਇਸ ਬਾਰੇ ਜ਼ਿਆਦਾ ਚਿੰਤਤ ਨਹੀਂ ਹੋਣਾ ਚਾਹੀਦਾ। ਇਹ ਆਮ ਗੱਲ ਹੈ।'

172 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper