Latest News
ਟਰੰਪ ਦਾ ਕਸ਼ਮੀਰ 'ਤੇ ਯੂ ਟਰਨ, ਨਹੀਂ ਕਰਨਗੇ ਵਿਚੋਲਗੀ

Published on 13 Aug, 2019 11:46 AM.


ਵਾਸ਼ਿੰਗਟਨ (ਨਵਾਂ ਜ਼ਮਾਨਾ ਸਰਵਿਸ)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਪੱਸ਼ਟ ਕਰ ਚੁੱਕੇ ਹਨ ਕਿ ਕਸ਼ਮੀਰ 'ਤੇ ਵਿਚੋਲਗੀ ਦਾ ਪ੍ਰਸਤਾਵ ਹੁਣ ਵਿਚਾਰ-ਅਧੀਨ ਨਹੀਂ। ਅਮਰੀਕਾ 'ਚ ਭਾਰਤੀ ਰਾਜਦੂਤ ਹਰਸ਼ਵਰਧਨ ਸ਼ਿੰ੍ਰਗਲਾ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕਾ ਦੀ ਕਸ਼ਮੀਰ 'ਤੇ ਦਹਾਕਿਆਂ ਪੁਰਾਣੀ ਨੀਤੀ ਰਹੀ ਹੈ ਕਿ ਉਹ ਵਿਚੋਲਗੀ ਨਹੀਂ ਕਰੇਗਾ, ਬਲਕਿ ਦੁਵੱਲੇ ਪੱਧਰ 'ਤੇ ਮਾਮਲੇ ਨੂੰ ਸੁਲਝਾਉਣ ਲਈ ਭਾਰਤ ਅਤੇ ਪਾਕਿਸਤਾਨ ਨੂੰ ਉਤਸ਼ਾਹਤ ਕਰਨਗੇ। ਸ਼ਿੰ੍ਰਗਲਾ ਨੇ ਇਹ ਵੀ ਕਿਹਾ ਕਿ ਕਸ਼ਮੀਰ 'ਚ ਲਾਈ ਗਈ ਪਾਬੰਦੀ ਕੁਝ ਸਮੇਂ ਲਈ ਹੈ ਅਤੇ ਹਾਲਾਤ ਠੀਕ ਹੁੰਦੇ ਹੀ ਹਟਾ ਲਈ ਜਾਵੇਗੀ।
ਉਹਨਾ 'ਫਾਕਸ ਨਿਊਜ਼' ਨੂੰ ਕਿਹਾ, 'ਰਾਸ਼ਟਰਪਤੀ ਟਰੰਪ ਨੇ ਬਹੁਤ ਸਪੱਸ਼ਟ ਕਿਹਾ ਸੀ ਕਿ ਜੰਮੂ-ਕਸ਼ਮੀਰ 'ਤੇ ਵਿਚੋਲਗੀ ਦਾ ਉਨ੍ਹਾ ਦਾ ਪ੍ਰਸਤਾਵ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਭਾਰਤ ਅਤੇ ਪਾਕਿਸਤਾਨ ਇਸ ਨੂੰ ਸਵੀਕਾਰ ਕਰਦੇ ਹਨ ਜਾਂ ਨਹੀਂ। ਭਾਰਤ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ। ਇਹ ਸਪੱਸ਼ਟ ਹੈ ਕਿ ਹੁਣ ਇਹ ਪ੍ਰਸਤਾਵ ਵਿਚਾਰ-ਅਧੀਨ ਨਹੀਂ।' ਭਾਰਤੀ ਰਾਜਦੂਤ ਨੇ ਕਿਹਾ, 'ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨੀਓ ਗੁਤੇਰਸ ਵੀ ਇਸ ਮਾਮਲੇ 'ਚ ਸਪੱਸ਼ਟ ਹਨ। ਉਨ੍ਹਾ ਕਿਹਾ ਕਿ ਇਹ ਮੁੱਦਾ ਭਾਰਤ ਅਤੇ ਪਾਕਿਸਤਾਨ ਨੂੰ ਸ਼ਿਮਲਾ ਸਮਝੌਤੇ ਅਤੇ ਲਾਹੌਰ ਘੋਸ਼ਣਾ ਪੱਤਰ ਦੇ ਅਨੁਸਾਰ ਦੁਵੱਲੇ ਅਧਾਰ 'ਤੇ ਸੁਲਝਾਉਣਾ ਚਾਹੀਦਾ ਹੈ।'

154 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper