Latest News
ਕਸ਼ਮੀਰ 'ਚ ਭੂ-ਰਾਜਨੀਤਕ ਚਾਲਬਾਜ਼ੀ : ਗਲੋਬਲ ਟਾਈਮਜ਼

Published on 13 Aug, 2019 11:50 AM.


ਬੀਜਿੰਗ (ਨਵਾਂ ਜ਼ਮਾਨਾ ਸਰਵਿਸ)
ਚੀਨ ਦੇ ਸਰਕਾਰੀ ਅਖ਼ਬਾਰ 'ਗਲੋਬਲ ਟਾਈਮਜ਼' ਨੇ ਕਿਹਾ ਹੈ, ''ਚੋਣਾਂ 'ਚ ਮਿਲੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 'ਅਤਿ-ਆਤਮ-ਵਿਸ਼ਵਾਸ' ਦੇ ਆਧਾਰ 'ਤੇ ਕਸ਼ਮੀਰ 'ਚ 'ਭੂ-ਰਾਜਨੀਤਕ ਚਾਲਬਾਜ਼ੀ' ਕੀਤੀ ਤੇ 'ਇੱਕਪਾਸੜ' ਫੈਸਲਾ ਲਿਆ ਹੈ।'' ਅਖ਼ਬਾਰ ਨੇ ਆਪਣੀ ਸੰਪਾਦਕੀ 'ਚ ਚੇਤਾਵਨੀ ਦਿੱਤੀ ਹੈ ਕਿ 'ਰਾਸ਼ਟਰਵਾਦੀ ਭਾਰਤ ਦਾ ਕੋਈ ਭਵਿੱਖ ਨਹੀਂ'। ਸੰਪਾਦਕੀ ਦਾ ਸਿਰਲੇਖ ਹੈ, 'ਇਕਪਾਸੜ ਕਦਮ ਭਾਰਤ ਲਈ ਮੁਸ਼ਕਲ ਪੈਦਾ ਕਰੇਗਾ।' ਅਖ਼ਬਾਰ ਨੇ ਲਿਖਿਆ ਹੈ ਕਿ ਸਰਹੱਦਾਂ ਦੇ ਮਾਮਲੇ 'ਚ ਨਵੀਂ ਦਿੱਲੀ ਬੇਹੱਦ ਲਾਪਰਵਾਹ ਹੈ, ਉਹ ਲਗਾਤਾਰ ਇੱਕਪਾਸੜ ਫੈਸਲੇ ਲੈਂਦੇ ਹੋਏ ਖੇਤਰੀ ਸਥਿਤੀ 'ਤੇ ਸਥਿਰ ਪ੍ਰਭਾਵ ਨੂੰ ਖ਼ਤਮ ਕਰ ਰਿਹਾ ਹੈ।
ਭਾਰਤ ਦੇ ਫੈਸਲੇ ਗੁਆਂਢੀ ਦੇਸ਼ਾਂ ਦੇ ਹਿੱਤਾਂ ਨੂੰ ਚੁਣੌਤੀ ਦੇ ਰਹੇ ਹਨ, ਪਰ ਉਹ ਚਾਹੁੰਦੇ ਹਨ ਕਿ ਪਾਕਿਸਤਾਨ ਉਕਸਾਵੇ ਦੇ ਫੈਸਲੇ ਨੂੰ ਗਲੇ ਉਤਾਰ ਲਵੇ ਅਤੇ ਭਾਰਤ ਵੱਲੋਂ ਫੈਸਲੇ ਲੈ ਕੇ ਬਣਾਏ ਗਏ ਨਵੇਂ-ਨਵੇਂ ਤੱਥਾਂ ਨੂੰ ਸਵੀਕਾਰ ਕਰ ਲਵੇ।
ਸੰਪਾਦਕੀ 'ਚ ਕਿਹਾ ਗਿਆ ਹੈ, 'ਨਵੀਂ ਦਿੱਲੀ ਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ 'ਚ ਹੋਈਆਂ 2019 ਦੀਆਂ ਆਮ ਚੋਣਾਂ ਨੇ ਮੋਦੀ ਪ੍ਰਸ਼ਾਸਨ ਦੀ ਸ਼ਕਤੀ ਤੇ ਸਥਿਤੀ ਨੂੰ ਮਜ਼ਬੂਤ ਕੀਤਾ ਹੈ।'
ਅਖ਼ਬਾਰ ਨੇ ਲਿਖਿਆ ਹੈ, 'ਪਾਕਿਸਤਾਨ ਮਜ਼ਬੂਤ ਜਵਾਬੀ ਕਾਰਵਾਈ ਨਾ ਕਰੇ, ਇਹ ਵਿਚਾਰ ਕਾਲਪਨਿਕ ਹੋਵੇਗਾ। 20ਵੀਂ ਸਦੀ 'ਚ ਕਸ਼ਮੀਰ ਨੂੰ ਲੈ ਕੇ ਭਾਰਤ-ਪਾਕਿਸਤਾਨ ਤਿੰਨ ਲੜਾਈਆਂ ਲੜ ਚੁੱਕੇ ਹਨ। ਇਹ ਦੋਵਾਂ ਵਿਚਾਲੇ ਇੱਕ ਵਿਵਾਦਪਸੰਦ ਖੇਤਰ ਹੈ। ਭਾਰਤ ਦੇ ਕਦਮ ਨਾਲ ਸਭ ਤੋਂ ਜ਼ਿਆਦਾ ਪ੍ਰਭਾਵ ਪਾਕਿਸਤਾਨ 'ਤੇ ਪਿਆ ਹੈ।' 'ਗਲੋਬਲ ਟਾਈਮਜ਼' ਨੂੰ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਵਿਚਾਰ ਰੱਖਣ ਲਈ ਜਾਣਿਆ ਜਾਂਦਾ ਹੈ।

166 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper