Latest News
ਰੂਸੀ ਮੰਤਰੀ ਦੇ ਜਹਾਜ਼ ਦਾ ਪਿੱਛਾ ਕਰਦਾ ਨਾਟੋ ਦਾ ਜਹਾਜ਼ ਭਜਾਇਆ

Published on 14 Aug, 2019 11:51 AM.


ਮਾਸਕੋ : ਬਾਲਟਿਕ ਸਾਗਰ ਦੇ ਉੱਪਰ ਵੱਡਾ ਸੰਕਟ ਟਲ ਗਿਆ, ਜਦੋਂ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਈਗੂ ਨੂੰ ਕਾਲੀਨਿਨਗਰਾਦ ਲੈ ਕੇ ਜਾ ਰਹੇ ਜਹਾਜ਼ ਨੂੰ ਐਸਕਾਰਟ ਕਰ ਰਹੇ ਸੁਖੋਈ ਸੂ-27 ਲੜਾਕੇ ਜਹਾਜ਼ਾਂ ਨੇ ਨਾਟੋ ਦੇ ਐੱਫ-18 ਜਹਾਜ਼ ਨੂੰ ਭਜਾ ਦਿੱਤਾ। ਨਾਟੋ ਦਾ ਜਹਾਜ਼ ਕਥਿਤ ਤੌਰ 'ਤੇ ਮੰਤਰੀ ਦੇ ਜਹਾਜ਼ ਦਾ ਪਿੱਛਾ ਕਰ ਰਿਹਾ ਸੀ। ਰੂਸ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਫੁਟੇਜ਼ ਵਿਚ ਨਾਟੋ ਦਾ ਜਹਾਜ਼ ਮੰਤਰੀ ਦੇ ਜਹਾਜ਼ ਕੋਲ ਢੁਕਦਾ ਨਜ਼ਰ ਆ ਰਿਹਾ ਹੈ। ਮੰਤਰੀ ਨਾਲ ਜਾ ਰਹੇ ਦੋ ਸੁਖੋਈ ਜਹਾਜ਼ ਤੁਰੰਤ ਐਕਸ਼ਨ ਵਿਚ ਆ ਗਏ ਤੇ ਉਨ੍ਹਾਂ ਨਾਟੋ ਦਾ ਜਹਾਜ਼ ਭਜਾ ਦਿੱਤਾ।

223 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper