Latest News
ਜੰਗ ਹੋਈ ਤਾਂ ਭਾਰਤ ਜ਼ਿੰਮੇਵਾਰ ਹੋਵੇਗਾ : ਇਮਰਾਨ

Published on 14 Aug, 2019 11:52 AM.


ਆਰ ਐੱਸ ਐੱਸ ਦਾ ਜਿੰਨ ਬੋਤਲ 'ਚੋਂ ਬਾਹਰ
ਮੁਜ਼ੱਫਰਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 14 ਅਗਸਤ ਨੂੰ ਅਜ਼ਾਦੀ ਦਿਵਸ 'ਤੇ ਮਕਬੂਜ਼ਾ ਕਸ਼ਮੀਰ ਦੀ ਰਾਜਧਾਨੀ ਮੁਜ਼ੱਫਰਾਬਾਦ ਵਿਚ ਤਕਰੀਰ ਕਰਦਿਆਂ ਕਿਹਾ ਕਿ ਜੰਗ ਹੋਈ ਥਾਂ ਭਾਰਤ ਜ਼ਿੰਮੇਵਾਰ ਹੋਵੇਗਾ।
ਇਮਰਾਨ ਨੇ ਕਿਹਾ ਕਿ ਭਾਜਪਾ ਦੇ ਬੰਦੇ ਬਿਮਾਰ ਮਾਨਸਿਕਤਾ ਵਾਲੇ ਤੇ ਨਫਰਤ ਨਾਲ ਭਰੇ ਹੋਏ ਹਨ। ਭਾਰਤ ਨੂੰ ਸਹਿਣਸ਼ੀਲ ਸਮਾਜ ਮੰਨਿਆ ਜਾਂਦਾ ਸੀ, ਪਰ ਹੁਣ ਜੋ ਉਨ੍ਹਾਂ ਜੰਮੂ-ਕਸ਼ਮੀਰ ਵਿਚ ਕੀਤਾ ਹੈ, ਉਸ ਦੇ ਉਨ੍ਹਾਂ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ। ਉਨ੍ਹਾਂ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਕੀਤੀ ਹੈ। ਅੱਜ ਜੱਜ ਵੀ ਡਰੇ ਹੋਏ ਹਨ। ਭਾਜਪਾ ਮੀਡੀਆ ਨੂੰ ਕੰਟਰੋਲ ਕਰ ਰਹੀ ਹੈ। ਉਨ੍ਹਾ ਕਿਹਾ ਕਿ ਭਾਰਤ ਵਿਚ ਜੇ ਕੋਈ ਮੁਸਲਮਾਨ ਅਵਾਜ਼ ਉਠਾਉਂਦਾ ਤਾਂ ਉਸ ਨੂੰ ਪਾਕਿਸਤਾਨ ਚਲੇ ਜਾਣ ਲਈ ਕਿਹਾ ਜਾਂਦਾ ਹੈ। ਭਾਰਤ ਵਿਚ ਮੁਸਲਮਾਨ ਡਰੇ ਹੋਏ ਹਨ। ਆਰ ਐੱਸ ਅੱੈਸ ਦਾ ਜਿੰਨ ਬੋਤਲ ਵਿਚੋਂ ਬਾਹਰ ਨਿਕਲ ਆਇਆ ਹੈ ਤੇ ਉਸ ਨੂੰ ਵਾਪਸ ਬੋਤਲ ਵਿਚ ਬੰਦ ਨਹੀਂ ਕੀਤਾ ਜਾ ਰਿਹਾ। ਉਹ ਮੋਦੀ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜੇ ਉਹ ਅਜ਼ਾਦ ਕਸ਼ਮੀਰ (ਮਕਬੂਜ਼ਾ ਕਸ਼ਮੀਰ) ਵਿਚ ਕੋਈ ਕਦਮ ਉਠਾਉਣਗੇ ਤਾਂ ਉਹ ਉਨ੍ਹਾ ਨੂੰ ਮਾਕੂਲ ਜਵਾਬ ਦੇਣਗੇ। ਭਾਰਤ ਵੱਲੋਂ ਝੜਪ ਦੀ ਇਕ ਕੋਸ਼ਿਸ਼ ਦਾ ਪਾਕਿਸਤਾਨ 10 ਗੁਣਾਂ ਜਵਾਬ ਦੇਵੇਗਾ। ਉਨ੍ਹਾ ਕਿਹਾ ਕਿ ਉਨ੍ਹਾ ਨੂੰ ਪਤਾ ਲੱਗਾ ਹੈ ਕਿ ਮੋਦੀ ਸਰਕਾਰ ਨੇ ਇਧਰਲੇ ਕਸ਼ਮੀਰ ਵਿਚ ਬਾਲਾਕੋਟ ਵਰਗੀ ਕਾਰਵਾਈ ਕਰਨ ਦਾ ਪਲੈਨ ਬਣਾਇਆ ਹੈ। ਉਨ੍ਹਾ ਇਹ ਵੀ ਕਿਹਾ ਕਿ ਕਸ਼ਮੀਰ ਦੇ ਲੋਕਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੋਦੀ ਨੇ ਕਸ਼ਮੀਰ ਵਿਚ ਰਣਨੀਤਕ ਬਲੰਡਰ ਕੀਤਾ ਹੈ। ਉਨ੍ਹਾ ਕਸ਼ਮੀਰ ਦਾ ਮੁੱਦਾ ਸੰਯੁਕਤ ਰਾਸ਼ਟਰ, ਕੌਮਾਂਤਰੀ ਅਦਾਲਤ ਸਮੇਤ ਹਰ ਕੌਮਾਂਤਰੀ ਅਦਾਰੇ ਵਿਚ ਉਠਾਉਣ ਦੀ ਗੱਲ ਵੀ ਕਹੀ।

217 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper