Latest News
ਦੇਸ਼ 'ਚ 'ਖ਼ਤਰਨਾਕ ਹੱਦ ਤੱਕ ਮੰਦੀ' ਸਰਕਾਰ ਖਾਮੋਸ਼ : ਪ੍ਰਿਅੰਕਾ

Published on 17 Aug, 2019 10:45 AM.


ਨਵੀਂ ਦਿੱਲੀ (ਨਵਾਂ ਜ਼ਮਾਨਾ ਸਰਵਿਸ)-ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਅਰਥ-ਵਿਵਸਥਾ 'ਚ ਸੁਸਤੀ ਨੂੰ ਲੈ ਕੇ ਸ਼ਨੀਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਾਇਆ ਕਿ ਇਸ 'ਖ਼ਤਰਨਾਕ ਮੰਦੀ' 'ਤੇ ਵਿੱਤ ਮੰਤਰੀ ਅਤੇ ਸਰਕਾਰ 'ਚ ਬੈਠੇ ਲੋਕ ਚੁੱਪ ਹਨ। ਪ੍ਰਿਅੰਕਾ ਨੇ ਟਵੀਟ ਕਰਕੇ ਕਿਹਾ, 'ਦੇਸ਼ ਦਾ ਆਮ ਨਾਗਰਿਕ ਭਾਜਪਾ ਸਰਕਾਰ ਦੇ ਸਿਖਰਲੇ ਨੇਤਾਵਾਂ ਤੇ ਵਿੱਤ ਮੰਤਰੀ ਤੋਂ ਇਸ ਮੰਦੀ 'ਤੇ ਕੁਝ ਸੁਣਨਾ ਚਾਹੁੰਦਾ ਹੈ।' ਉਨ੍ਹਾ ਸਵਾਲ ਕੀਤਾ, 'ਫੈਕਟਰੀਆਂ ਬੰਦ ਹੋ ਰਹੀਆਂ ਹਨ, ਨੌਕਰੀਆਂ ਖ਼ਤਮ ਹੋ ਰਹੀਆਂ ਹਨ, ਪਰ ਸਰਕਾਰ 'ਚ ਬੈਠੇ ਲੋਕ ਖਾਮੋਸ਼ ਹਨ, ਕਿਉਂ? ' ਪ੍ਰਿਅੰਕਾ ਨੇ ਇੱਕ ਖ਼ਬਰ ਵੀ ਸ਼ੇਅਰ ਕੀਤੀ, ਜਿਸ ਮੁਤਾਬਕ ਵਾਹਨਾਂ ਦੀ ਵਿਕਰੀ 'ਚ ਪਿਛਲੇ 19 ਸਾਲਾਂ ਦੌਰਾਨ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਆਟੋ ਖੇਤਰ 'ਚ 10 ਲੱਖ ਤੋਂ ਜ਼ਿਆਦਾ ਲੋਕਾਂ ਦੀਆਂ ਨੌਕਰੀਆਂ ਜਾਣ ਦਾ ਖਦਸ਼ਾ ਹੈ।

168 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper