Latest News
ਕੁੱਟਮਾਰ ਦਾ ਵੀਡੀਓ ਵਾਇਰਲ

Published on 17 Aug, 2019 10:47 AM.


ਜੈਪੁਰ (ਨਵਾਂ ਜ਼ਮਾਨਾ ਸਰਵਿਸ)
ਰਾਜਸਥਾਨ ਦੇ ਅਲਵਰ ਜ਼ਿਲ੍ਹੇ ਕਿਸ਼ਨਗੜ੍ਹਬਾਸ ਥਾਣਾ ਖੇਤਰ 'ਚ ਮੁਸਖੇੜਾ ਪਿੰਡ 'ਚ ਸ਼ਨੀਵਾਰ ਨੂੰ ਮਾਬ ਲਿੰਚਿੰਗ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇੱਥੇ ਦੇਰ ਰਾਤ ਇੱਕ ਨੌਜਵਾਨ ਨੂੰ ਰੱਸੀ ਨਾਲ ਬੰਨ੍ਹ ਕੇ ਕੁੱਟਮਾਰ ਕੀਤੀ ਗਈ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਨੂੰ ਚੋਰ ਸਮਝ ਪਿੰਡ ਵਾਸੀਆਂ ਨੇ ਫੜਿਆ ਸੀ ਅਤੇ ਫਿਰ ਉਸ ਨੂੰ ਲੋਹੇ ਦੇ ਐਂਗਲ ਨਾਲ ਬੰਨ੍ਹ ਦਿੱਤਾ ਗਿਆ। ਇਸ ਦੌਰਾਨ ਭੀੜ ਨੇ ਉਸ ਦੀ ਜੰਮ ਕੇ ਕੁੱਟਮਾਰ ਕੀਤੀ।
ਇਸ ਮਾਮਲੇ 'ਚ ਜਦ ਕਿਸ਼ਨਗੜ੍ਹਬਾਸ ਪੁਲਸ ਨੂੰ ਸੂਚਨਾ ਮਿਲੀ ਤਾਂ ਨੌਜਵਾਨ ਨੂੰ ਫੜ ਲਿਆ ਗਿਆ। ਪੁਲਸ ਇਸ ਮਾਮਲੇ ਨੂੰ ਫਿਲਹਾਲ ਨਿਬੇੜਣ 'ਚ ਲੱਗੀ ਹੈ। ਇਹੀ ਕਾਰਨ ਹੈ ਕਿ ਹਾਲੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ। ਥਾਣਾ ਅਧਿਕਾਰੀ ਮੋਹਨ ਸਿੰਘ ਗੁੱਜਰ ਨੇ ਦੱਸਿਆ ਕਿ ਮੁਸਖੇੜਾ ਪਿੰਡ ਵਾਸੀਆਂ ਵੱਲੋਂ ਫੜੇ ਗਏ ਆਦਮੀ ਨੇ ਪੁੱਛਗਿੱਛ 'ਚ ਆਪਣਾ ਨਾਂਅ ਮੁਬਾਰਕ ਖਾਨ ਦੱਸਿਆ ਹੈ, ਉਹ ਪਿੰਡ 'ਚ ਆਪਣੇ ਰਿਸ਼ਤੇਦਾਰ ਦੇ ਘਰ ਗਿਆ ਸੀ। ਇਸ ਮਾਮਲੇ 'ਚ ਹਾਲੇ ਤੱਕ ਪਿੰਡ ਵਾਲਿਆਂ ਵੱਲੋਂ ਕੋਈ ਰਿਪੋਰਟ ਦਰਜ ਨਹੀਂ ਕਰਾਈ ਗਈ। ਪੀੜਤ ਨੌਜਵਾਨ ਨੇ ਵੀ ਮਾਮਲਾ ਦਰਜ ਨਹੀਂ ਕਰਾਇਆ।

202 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper