Latest News
ਪਾਰਟੀ ਮੰਨੇ ਨਾ ਮੰਨੇ, ਮੈਂ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ : ਹੁੱਡਾ

Published on 18 Aug, 2019 11:10 AM.


ਰੋਹਤਕ : ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਾਂਗਰਸ ਲੀਡਰਸ਼ਿਪ ਨੂੰ ਐਤਵਾਰ ਸੰਕੇਤ ਦੇ ਦਿੱਤਾ ਕਿ ਜੇ ਉਸ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਨਾ ਐਲਾਨਿਆ ਗਿਆ ਤਾਂ ਉਹ ਪਾਰਟੀ ਨਾਲੋਂ ਤੋੜ-ਵਿਛੋੜਾ ਕਰ ਸਕਦੇ ਹਨ। ਉਨ੍ਹਾ ਕਿਹਾ ਕਿ ਪਾਰਟੀ ਹਮਾਇਤ ਕਰੇ ਜਾਂ ਨਾ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਹਨ। ਉਨ੍ਹਾ ਦੇ ਧੜੇ ਵੱਲੋਂ ਭਵਿੱਖ ਵਿਚ ਅਖਤਿਆਰ ਕੀਤੇ ਜਾਣ ਵਾਲੇ ਰਾਹ ਦਾ ਫੈਸਲਾ ਉਨ੍ਹਾ ਵੱਲੋਂ ਇਥੇ ਇਕ ਰੈਲੀ ਵਿਚ ਐਲਾਨੀ ਗਈ 25 ਮੈਂਬਰੀ ਕਮੇਟੀ ਕਰੇਗੀ, ਜਿਸ ਵਿਚ ਉਨ੍ਹਾ ਦੇ ਹਮਾਇਤੀ 13 ਵਿਧਾਇਕ ਸ਼ਾਮਲ ਹਨ। ਕਮੇਟੀ ਦੇ ਫੈਸਲੇ ਦਾ ਐਲਾਨ ਚੰਡੀਗੜ੍ਹ ਵਿਚ ਕੀਤਾ ਜਾਵੇਗਾ।
ਹੁੱਡਾ ਨੇ ਕਿਹਾ ਕਿ ਉਹ ਧਾਰਾ 370 ਖਤਮ ਕਰਨ ਦੇ ਹੱਕ ਵਿਚ ਹਨ। ਕਾਂਗਰਸ ਕੁਝ ਭਟਕ ਗਈ ਹੈ, ਪਰ ਉਹ ਦੇਸ਼ ਭਗਤੀ ਨਾਲ ਸਮਝੌਤਾ ਨਹੀਂ ਕਰਨਗੇ।
ਹੁੱਡਾ ਨੇ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਤਿਆਰ ਕਰਨ ਤੋਂ ਪਹਿਲਾਂ ਹੀ ਇਹ ਐਲਾਨਿਆ ਕਿ ਜੇ ਉਹ ਮੁੱਖ ਮੰਤਰੀ ਬਣੇ ਤਾਂ ਚਾਰ ਉਪ ਮੁੱਖ ਮੰਤਰੀ ਬਣਾਉਣਗੇ, ਬੁਢਾਪਾ ਪੈਨਸ਼ਨ 5 ਹਜ਼ਾਰ ਰੁਪਏ ਮਹੀਨਾ ਕਰ ਦੇਣਗੇ, ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦੇਣਗੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰ ਦੇਣਗੇ, ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀਆਂ ਮਹਿਲਾਵਾਂ ਨੂੰ 2 ਹਜ਼ਾਰ ਰੁਪਏ ਮਹੀਨਾ ਦੇਣਗੇ, ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਵਾਰਾਂ ਨੂੰ 300 ਯੂਨਿਟ ਫਰੀ ਬਿਜਲੀ ਦੇਣਗੇ। ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵਿਚ ਮਹਿਲਾਵਾਂ ਲਈ ਫਰੀ ਸਫਰ ਕਰ ਦੇਣਗੇ, ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਵਾਰਾਂ ਨੂੰ 2 ਰੁਪਏ ਕਿਲੋ ਕਣਕ ਦੇਣਗੇ ਅਤੇ ਜੀ ਐੱਸ ਟੀ ਸਰਲ ਕਰ ਦੇਣਗੇ। ਦਿਲਚਸਪ ਗੱਲ ਹੈ ਕਿ ਰੈਲੀ ਦੀ ਸਟੇਜ 'ਤੇ ਕੋਈ ਪੋਸਟਰ ਨਹੀਂ ਸੀ। ਸੂਬੇ ਵਿਚ ਅਸੰਬਲੀ ਚੋਣਾਂ ਅਕਤੂਬਰ ਵਿਚ ਹੋਣ ਵਾਲੀਆਂ ਹਨ।

198 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper