Latest News
ਹੈਲੀਕਾਪਟਰ ਹਾਦਸਾਗ੍ਰਸਤ, 3 ਮੌਤਾਂ

Published on 21 Aug, 2019 11:46 AM.


ਉਤਰਕਾਸ਼ੀ (ਨਵਾਂ ਜ਼ਮਾਨਾ ਸਰਵਿਸ)
ਹੜ੍ਹ ਪ੍ਰਭਾਵਤ ਇਲਾਕਿਆਂ ਲਈ ਰਾਹਤ ਸਮਗਰੀ ਲਿਜਾ ਰਿਹਾ ਹੈਲੀਕਾਪਟਰ ਉਤਰਾਕਾਸ਼ੀ 'ਚ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ਉਤਰਕਾਸ਼ੀ ਜ਼ਿਲ੍ਹੇ ਦੇ ਮੌਰੀ ਤੋਂ ਮੋਲਦੀ ਜਾ ਰਿਹਾ ਸੀ, ਜਿਸ 'ਚ ਹੈਲੀਕਾਪਟਰ ਸਵਾਰ ਸਾਰੇ ਤਿੰਨ ਲੋਕਾਂ ਦੀ ਜਾਨ ਚਲੀ ਗਈ। ਇਨ੍ਹਾਂ 'ਚ ਪਾਇਲਟ ਰਾਜਪਾਲ, ਸਹਾਇਕ ਪਾਇਲਟ ਕਪਤਾਨ ਲਾਲ ਅਤੇ ਇੱਕ ਸਥਾਨਕ ਨਿਵਾਸੀ ਰਮੇਸ਼ ਸਵਾਰ ਸੀ। ਉਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ ਦੇ ਆਰਾਕੋਟ ਅਤੇ ਨੇੜਲੇ ਇਲਾਕਿਆਂ 'ਚ ਬੀਤੇ ਐਤਵਾਰ ਨੂੰ ਬੱਦਲ ਫਟਣ ਅਤੇ ਢਿੱਗਾਂ ਡਿੱਗਣ ਕਾਰਨ ਹੋਈ ਤਬਾਹੀ 'ਚ 12 ਲੋਕਾਂ ਦੀ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਬੱਦਲ ਫਟਣ ਕਾਰਨ ਹੋਏ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ। ਬੁੱਧਵਾਰ ਨੂੰ ਹਾਦਸਾਗ੍ਰਸਤ ਹੈਲੀਕਾਪਟਰ ਨੂੰ ਵੀ ਰਾਹਤ ਅਤੇ ਬਚਾਅ ਕੰਮ 'ਚ ਲਾਇਆ ਗਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ 'ਚ ਪੀਣ ਵਾਲਾ ਪਾਣੀ ਅਤੇ ਹੋਰ ਖਾਣ ਦੇ ਪੈਕੇਟ ਹੜ੍ਹ ਪ੍ਰਭਾਵਤ ਇਲਾਕਿਆਂ 'ਚ ਭੇਜੇ ਗਏ ਸਨ। ਮੰਗਲਵਾਰ ਨੂੰ ਤਿੰਨ ਹੈਲੀਕਾਪਟਰਾਂ ਨੂੰ ਇਸ ਕੰਮ 'ਚ ਲਾਇਆ ਗਿਆ ਸੀ। ਸਵੇਰੇ ਹੈਲੀਕਾਪਟਰ ਰਾਹਤ ਸਮਗਰੀ ਲੈ ਕੇ ਦੇਹਰਾਦੂਨ ਤੋਂ ਉਤਰਕਾਸ਼ੀ ਦੇ ਮੌਰੀ ਲਈ ਨਿਕਲਿਆ। ਇਸ ਦੌਰਾਨ ਉਹ ਬਿਜਲੀ ਦੀਆਂ ਤਾਰਾਂ 'ਚ ਫਸ ਗਿਆ ਅਤੇ ਇਹ ਹਾਦਸਾ ਹੋ ਗਿਆ। ਇਸ ਹਾਦਸੇ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ 'ਚ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਮ੍ਰਿਤਕਾਂ ਦੇ ਪਰਵਾਰਾਂ ਨੂੰ 15-15 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ।

320 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper