Latest News
ਭਾਜਪਾ ਵਿਧਾਇਕ ਬਿਲਡਰ ਦੀ ਕੰਪਨੀ ਦਾ ਹਾਲ ਵੀ ਮੰਦਾ

Published on 22 Aug, 2019 11:34 AM.


ਨਵੀਂ ਦਿੱਲੀ : ਖਸਤਾਹਾਲ ਅਰਥਵਿਵਸਥਾ ਦਾ ਅਸਰ ਲੋਢਾ ਗਰੁੱਪ ਦੇ ਫਾਉਂਡਰ ਤੇ ਭਾਜਪਾ ਵਿਧਾਇਕ ਮੰਗਲ ਪ੍ਰਭਾਤ ਲੋਢਾ ਸਮੇਤ ਕਈ ਬਿਲਡਰਾਂ 'ਤੇ ਦਿਸਣ ਲੱਗਾ ਹੈ। ਪੀਰਾਮਲ ਇੰਟਰਪ੍ਰਾਈਜ਼ਿਜ਼ ਦੇ ਚੇਅਰਮੈਨ ਅਜੈ ਪੀਰਾਮਲ ਤੇ ਪਲੋਂਜੀ ਗਰੁੱਪ ਦੇ ਬਾਨੀ ਪਲੋਂਜੀ ਮਿਸਤਰੀ ਸ਼ਾਪੂਰਜੀ ਵੀ ਇਸਤੋਂ ਅਛੂਤੇ ਨਹੀਂ ਰਹੇ।
ਰੇਟਿੰਗ ਕੰਪਨੀਆਂ ਨੇ ਇਨ੍ਹਾਂ ਦੀ ਰੇਟਿੰਗ ਵਿਚ ਕਟੌਤੀ ਕਰਕੇ ਇਨ੍ਹਾਂ ਦੇ ਧੰਦੇ 'ਤੇ ਸੰਕਟ ਦਾ ਖਦਸ਼ਾ ਜ਼ਾਹਰ ਕੀਤਾ ਹੈ। ਦੇਸ਼ ਦੇ ਸਭ ਤੋਂ ਅਮੀਰ ਬਿਲਡਰ ਮੰਗਲ ਪ੍ਰਭਾਤ ਲੋਢਾ ਦੀਆਂ ਕੰਪਨੀਆਂ ਵੱਲੋਂ ਕਰਜ਼ਾ ਚੁਕਾਉਣ 'ਤੇ ਸ਼ੱਕ ਜ਼ਾਹਰ ਕੀਤਾ ਗਿਆ ਹੈ। ਸੈਂਟਰਮ ਇਨਫ੍ਰਾਸਟੱਰਕਚ ਐਡਵਾਈਜ਼ਰੀ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ ਸੰਦੀਪ ਉਪਾਧਿਆਇ ਨੇ ਕਿਹਾ ਹੈ ਕਿ ਇਨ੍ਹਾਂ ਮਹਾਰਥੀਆਂ ਦੀਆਂ ਕੰਪਨੀਆਂ ਦੀ ਖਰਾਬ ਰੇਟਿੰਗ ਤੇ ਕਰਜ਼ੇ ਦੇ ਦੂਰਗਾਮੀ ਅਸਰ ਦੇਖਣ ਨੂੰ ਮਿਲਣਗੇ। ਮੂਡੀਜ਼ ਇਨਵੈਸਟਰਜ਼ ਸਰਵਿਸ ਤੇ ਫਿਚ ਰੇਟਿੰਗਜ਼ ਨੇ ਲੋਢਾ ਦੀ ਕੰਪਨੀ ਮਾਇਕਰੋਟੈਕ ਡਿਵੈਲਪਰਜ਼ ਦੀ ਰੇਟਿੰਗ ਘਟਾਉਂਦਿਆਂ ਕਿਹਾ ਸੀ ਕਿ ਕੰਪਨੀ ਵਿਚ ਨਕਦੀ ਦਾ ਸੰਕਟ ਹੈ। ਪੀਰਾਮਲ ਦੀ ਰੇਟਿੰਗ ਵੀ ਪਿਛਲੇ ਮਹੀਨੇ ਡਿੱਗੀ ਜਦਕਿ ਪਲੋਂਜੀ ਦੀ ਸਾਲ ਵਿਚ ਦੋ ਵਾਰ ਡਿੱਗ ਚੁੱਕੀ ਹੈ।

127 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper