Latest News
ਸਾਵਰਕਰ ਦੇ ਬੁੱਤ 'ਤੇ ਕਾਲਖ ਪੋਚ ਕੇ ਪਾਇਆ ਜੁੱਤੀਆਂ ਦਾ ਹਾਰ

Published on 22 Aug, 2019 11:36 AM.


ਨਵੀਂ ਦਿੱਲੀ : ਕਾਂਗਰਸ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਐੱਨ ਐੱਸ ਯੂ ਆਈ ਨੇ ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਵਿਚ ਆਰ ਐੱਸ ਐੱਸ ਨਾਲ ਜੁੜੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਵੱਲੋਂ ਮੰਗਲਵਾਰ ਸ਼ਹੀਦੇ-ਆਜ਼ਮ ਭਗਤ ਸਿੰਘ, ਸੁਭਾਸ਼ ਚੰਦਰ ਬੋਸ ਦੇ ਨਾਲ ਹੀ ਵੀਰ ਸਾਵਰਕਰ ਦਾ ਬੁੱਤ ਲਾਉਣ ਦੇ ਵਿਰੋਧ ਵਜੋਂ ਵੀਰ ਸਾਵਰਕਰ ਦੇ ਚਿਹਰੇ ਦੇ ਕਾਲਖ ਪੋਚ ਦਿੱਤੀ ਤੇ ਜੁੱਤੀਆਂ ਦਾ ਹਾਰ ਪਾ ਦਿੱਤਾ। ਐੱਨ ਐੱਸ ਯੂ ਆਈ ਤੇ ਖਬੀਆਂ ਵਿਦਿਆਰਥੀ ਜਥੇਬੰਦੀਆਂ ਨੇ ਇਸ ਬੁੱਤ ਦਾ ਵਿਰੋਧ ਕੀਤਾ ਸੀ। ਐਨ ਐਸ ਯੂ ਆਈ ਦੇ ਦਿੱਲੀ ਦੇ ਪ੍ਰਧਾਨ ਅਜੈ ਲਾਕੜਾ ਨੇ ਕਿਹਾ, 'ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ ਬੋਸ ਤੇ ਭਗਤ ਸਿੰਘ ਦੇ ਨਾਲ ਸਾਵਰਕਰ ਦਾ ਬੁੱਤ ਕਿਵੇਂ ਲਾ ਸਕਦੀ ਹੈ, ਉਹ ਵੀ ਰਾਤੋ-ਰਾਤ। ਯੂਨੀਵਰਸਿਟੀ ਪ੍ਰਸ਼ਾਸਨ ਪ੍ਰੀਸ਼ਦ ਦੇ ਇਸ਼ਾਰੇ 'ਤੇ ਚੱਲ ਰਿਹਾ ਹੈ, ਇਸ ਕਰਕੇ ਸਾਨੂੰ ਮਾਮਲੇ ਨੂੰ ਆਪਣੇ ਹੱਥਾਂ ਵਿਚ ਲੈਣਾ ਪਿਆ।'' ਪ੍ਰੀਸ਼ਦ ਨੇ ਐੱਨ ਅੱੈਸ ਯੂ ਆਈ ਦੀ ਕਾਰਵਾਈ ਨੂੰ ਘਿਨਾਉਣਾ ਅਪਰਾਧ ਦੱਸਿਆ ਹੈ। ਇਸੇ ਦੌਰਾਨ ਦਿੱਲੀ ਯੂਨੀਵਰਸਿਟੀ ਦੀ ਪ੍ਰੌਕਟਰ ਨੀਤਾ ਸਹਿਗਲ ਨੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰਧਾਨ ਸ਼ਕਤੀ ਸਿੰਘ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਉਸ ਨੇ ਯੂਨੀਵਰਸਿਟੀ ਦੀ ਮਨਜ਼ੂਰੀ ਦੇ ਬਿਨਾਂ ਬੁੱਤ ਕਿਵੇਂ ਲਾਇਆ। ਸ਼ਕਤੀ ਸਿੰਘ ਦੀ ਪ੍ਰਧਾਨਗੀ ਦੀ ਮਿਆਦ 21 ਅਗਸਤ ਨੂੰ ਖਤਮ ਹੋ ਚੁੱਕੀ ਹੈ ਤੇ ਅਗਲੀ ਚੋਣ 12 ਸਤੰਬਰ ਨੂੰ ਹੈ।

134 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper